ਕਿਸਾਨਾਂ ਖਿਲਾਫ਼ ਜਾਰੀ ਵਾਰੰਟ ਜਲਦ ਹੋਣਗੇ ਰੱਦ: ਹਰਪਾਲ ਚੀਮਾ - ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ
ਚੰਡੀਗੜ੍ਹ: ਪਿਛਲੇ ਦਿਨੀਂ ਪੰਜਾਬ ਸਰਕਾਰ (Government of Punjab) ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਜੋ ਵੀ ਕਿਸਾਨ ਸਹਿਕਾਰੀ ਬੈਂਕਾਂ ਦੇ ਕਰਜ਼ਦਾਰ (Debtors of Cooperative Banks) ਹਨ ਅਤੇ ਡਿਫਾਲਟਰ ਹੋ ਚੁੱਕੇ ਹਨ ਤੇ ਕਰਜ਼ਾ ਨਾ ਮੋੜਣ ਵਾਲੇ ਪੰਜਾਬ ਦੇ 2000 ਕਿਸਾਨਾਂ ਨੂੰ ਡਿਫਾਲਟਰ ਐਲਾਨ ਕੇ ਵਾਰੰਟ ਜਾਰੀ ਹੋ ਰਹੇ ਹਨ। ਉਨ੍ਹਾਂ ਦੇ ਵਰੰਟ ਜਾਰੀ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ ਜਾਵੇ, ਇਸ ਐਲਾਨ ਨੂੰ ਸੁਣਦੇ ਹੀ ਕਿਸਾਨਾਂ ‘ਚ ਨਿਰਾਸ਼ਤਾ ਫੈਲ ਗਈ ਤੇ ਜਿਸ 'ਤੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕਿਸਾਨ ਦੀ ਗ੍ਰਿਫਤਾਰੀ ਨਹੀਂ ਹੋਵੇਗੀ ਅਤੇ ਜਿਨ੍ਹਾਂ ਕਿਸਾਨਾਂ ਦੇ ਖਿਲਾਫ਼ ਜਾਰੀ ਵਾਰੰਟਾਂ ਨੂੰ ਛੇਤੀ ਹੀ ਰੱਦ ਕੀਤਾ ਜਾਵੇਗਾ।