ਹਰਜੀਤ ਗਰੇਵਾਲ ਦੀ ਜਥੇਦਾਰ ਨੂੰ ਸਲਾਹ,ਦੇਸ਼ ਦੇ ਮਹਾਨ ਕਾਨੂੰਨ ਉੱਤੇ ਨਾ ਚੁੱਕਣ ਸਵਾਲ
ਸਿਰਸਾ ਡੇਰਾ (Sirsa Dera) ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲਣ ਦੇ ਮਾਮਲੇ ਉੱਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ (Jathedar Sri Akal Takht Sahib) ਦੀ ਤਲਖ ਟਿੱਪਣੀ ਤੋਂ ਬਾਅਦ ਸੀਨੀਅਰ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਪ੍ਰਤੀਕਿਰਿਆ ਦਿੱਤੀ ਹੈ। ਗਰੇਵਾਲ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨ ਅਤੇ ਕਾਨੂੰਨ (Constitution and laws of the country) ਉੱਤੇ ਕਿਸੇ ਨੂੰ ਵੀ ਸਵਾਲ ਚੁੱਕਣ ਦਾ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਹੱਕ ਅਤੇ ਹੋਰ ਮਸਲਿਆਂ ਸਬੰਧੀ ਜਥੇਦਾਰ ਸਾਬ੍ਹ ਖੁੱਲ੍ਹ ਕੇ ਬੋਲ ਸਕਦੇ ਹਨ ਅਤੇ ਇਨਸਾਫ਼ ਦੀ ਮੰਗ ਕਰ ਸਕਦੇ ਹਨ, ਪਰ ਦੇਸ਼ ਦੇ ਮਹਾਨ ਕਾਨੂੰਨ ਬਾਰੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ (The largest democracy) ਹੈ, ਇੱਥੇ ਸਭ ਲਈ ਬਰਾਬਰ ਕਾਨੂੰਨ ਹੈ ਅਤੇ ਇਹ ਕਹਿਣਾ ਕਿ ਇੱਥੇ ਕਾਨੂੰਨ ਸਾਰਿਆਂ ਲਈ ਬਰਾਬਰ ਨਹੀਂ ਹੈ, ਦੇਸ਼ ਦੇ ਲੋਕਤੰਤਰ ਦਾ ਅਪਮਾਨ ਹੈ।