ਘੱਗਰ ਦੇ ਗੰਧਲੇ ਪਾਣੀ ਕਾਰਨ ਫੈਲ ਰਿਹਾ ਕੈਂਸਰ: ਹਰਿੰਦਰਪਾਲ ਚੰਦੂਮਾਜਰਾ - ਹਰਿੰਦਰਪਾਲ ਚੰਦੂਮਾਜਰਾ
ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਖਦਸ਼ਾ ਜਤਾਇਆ ਕਿ ਘੱਗਰ ਦੇ ਗੰਧਲੇ ਪਾਣੀ ਕਾਰਨ ਆਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਵਿੱਚ ਨਾਮੁਰਾਦ ਜਿਹੀ ਬਿਮਾਰੀ ਵਧ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਘੱਗਰ ਵਿੱਚ ਪਟਿਆਲਾ ਦੀਆਂ ਕਈ ਫੈਕਟਰੀਆਂ ਦਾ ਗੰਧਲਾ ਪਾਣੀ ਪੈਣ ਕਾਰਨ ਇਸ ਬਿਮਾਰੀ ਵਿੱਚ ਵਾਧਾ ਹੋ ਰਿਹਾ ਜਿੱਥੇ ਹੀ ਨਾਲ ਲੱਗਦੇ ਰਾਜ ਹਰਿਆਣਾ ਦੀਆਂ ਕਈ ਕਾਰਖਾਨਿਆਂ ਦਾ ਗੰਦਾ ਪਾਣੀ ਘੱਗਰ ਵਿੱਚ ਡਿੱਗਦਾ ਹੈ ਉਸ ਵੇਲੇ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਵਾਰ ਇਹ ਗੱਲ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਰੱਖੀ ਹੈ ਅਤੇ ਵਿਧਾਨ ਸਭਾ ਵਿੱਚ ਵੀ ਚੁੱਕੀ ਹੈ ਪਰ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਉੱਥੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਦੂਸ਼ਨ ਬੋਰਡ ਪੰਜਾਬ ਵੱਲੋਂ ਵੀ ਇਨ੍ਹਾਂ ਕਾਰਖਾਨਿਆਂ ਅਤੇ ਜਿਨ੍ਹਾਂ ਵਿੱਚੋਂ ਗੰਧਲਾ ਪਾਣੀ ਘੱਗਰ ਵਿੱਚ ਡਿੱਗਦਾ ਹੈ ਕੋਈ ਵੀ ਕਾਰਵਾਈ ਹੁੰਦੀ ਦਿਖਾਈ ਨਹੀਂ ਦਿੰਦੀ। ਉਨ੍ਹਾਂ ਨੇ ਕਿਹਾ ਕਿ ਇਹ ਸਭ ਇਨ੍ਹਾਂ ਦੀ ਮਿਲੀ ਭੁਗਤ ਦੇ ਕਾਰਨ ਹੋ ਰਿਹਾ ਹੈ।
Last Updated : Sep 14, 2019, 10:59 AM IST