ਹਰਿੰਦਰਪਾਲ ਚੰਦੂਮਾਜਰਾ ਨੇ ਸਰਕਾਰ ‘ਤੇ ਸਾਧੇ ਨਿਸ਼ਾਨੇ,ਹਦਾਇਤਾਂ ਦੀ ਉਲੰਘਣਾ ਦੇ ਲਾਏ ਇਲਜ਼ਾਮ - coronavirus update up
ਪਟਿਆਲਾ: ਸਹਿਕਾਰੀ ਵਿਭਾਗ ਖੇਤੀਬਾੜੀ ਵਿਕਾਸ ਬੈਂਕ ਪਟਿਆਲਾ ਦੇ ਬਾਹਰ ਪਹੁੰਚੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਅੱਜ ਖੇਤੀਬਾੜੀ ਵਿਕਾਸ ਬੈਂਕ ਦੀ ਚੋਣ ਰੱਖੀ ਗਈ ਹੈ ਜਿਸ ਵਿੱਚ ਕਾਫੀ ਇਕੱਠ ਦੇਖਣ ਨੂੰ ਮਿਲੇਗਾ ਪਰ ਦੂਜੇ ਪਾਸੇ ਸਹਿਕਾਰਤਾ ਵਿਭਾਗ ਬੈਂਕ ਦੇ ਵਿਚ ਮੌਜੂਦ ਅਧਿਕਾਰੀ ਨੇ ਆਖਿਆ ਕਿ ਇੱਥੇ ਰੱਖੀ ਗਈ ਚੋਣ ਰੱਦ ਕਰ ਦਿੱਤੀ ਗਈ ਹੈ ਪਰ ਫੇਰ ਵੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਮੰਨਣ ਨੂੰ ਤਿਆਰ ਨਹੀਂ ਚੰਦੂਮਾਜਰਾ ਨੇ ਆਖਿਆ ਕਿ ਮੈਨੂੰ ਲਿਖਤੀ ਰੂਪ ਵਿੱਚ ਦਿੱਤਾ ਜਾਵੇ ਕਿ ਇਥੇ ਰੱਖੀ ਗਈ ਚੋਣ ਰੱਦ ਕਰ ਦਿੱਤੀ ਗਈ ਹੈ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਜਿੱਥੇ ਸਰਕਾਰ ਵੱਲੋਂ ਪਾਬੰਦੀਆਂ ਲਗਾਈਆਂ ਗਈਆਂ ਨੇ ਉੱਥੇ ਪੰਜਾਬ ਸਰਕਾਰ ਖੁਦ ਹੀ ਆਪਣੇ ਨਿਯਮਾਂ ਦੀ ਉਲੰਘਣਾ ਕਰ ਰਹੀ ਹੈ ਇਸ ਕਰਕੇ ਮੈਂ ਪੁਲਿਸ ਵਿਭਾਗ ਦੇ ਅਧਿਕਾਰੀ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਸਰਕਾਰ ਉਪਰ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਜਦ ਇਕ ਗਰੀਬ ਵਿਅਕਤੀ ਦੁਕਾਨ ਖੋਲ੍ਹਦਾ ਹੈ ਤਾਂ ਉਸ ਉਪਰ ਮੁਕੱਦਮਾ ਹੁੰਦਾ ਹੈ ਅਤੇ ਜਦ ਵਿਆਹ ਅਤੇ ਭੋਗ ਦੇ ਵਿਚ ਵਿਅਕਤੀ ਇਕੱਠੇ ਹੁੰਦੇ ਨੇ ਉੱਥੇ ਵੀ ਮੁਕੱਦਮਾ ਹੁੰਦਾ ਹੈ ਤੇ ਫੇਰ ਇੱਥੇ ਵੀ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਸਰਕਾਰ ਖੁਦ ਉਲੰਘਣਾ ਕਰ ਰਹੀ ਹੈ