'ਪੁਰੀ ਫਾਰ ਗੁਰੂ ਕੀ ਨਗਰੀ' ਵੈਬਸਾਈਟ ਰਾਹੀਂ ਅੰਬਰਸਰੀਏ ਦੱਸ ਸਕਣਗੇ ਆਪਣੀ ਸਮੱਸਿਆਵਾਂ - amritsar
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਹਾਰਨ ਦੇ ਬਾਵਜੂਦ ਸ਼ਹਿਰ ਲਈ ਇੱਕ ਅਨੋਖੀ ਪਹਿਲ ਕਰਨ ਦਾ ਐਲਾਨ ਕੀਤਾ ਹੈ। ਪੁਰੀ ਅੰਮ੍ਰਿਤਸਰੀਆਂ ਲਈ 'ਪੁਰੀ ਫਾਰ ਗੁਰੂ ਕੀ ਨਗਰੀ' ਵੈਬਸਾਈਟ ਲਾਂਚ ਕਰਨ ਜਾ ਰਹੇ ਹਨ ਜਿਸ ਰਾਹੀਂ ਉਹ ਆਪਣੀ ਸਮੱਸਿਆਵਾਂ ਦੱਸ ਸਕਣਗੇ। ਪੁਰੀ ਨੇ ਕਿਹਾ ਕਿ ਭਾਵੇਂ ਅੰਮ੍ਰਿਤਸਰ ਦੇ ਲੋਕਾਂ ਨੇ ਉਨ੍ਹਾਂ ਨੂੰ ਨਹੀਂ ਚੁਣਿਆ ਪਰ ਉਹ ਆਪਣੇ ਸਕੰਲਪ ਪੱਤਰ 'ਤੇ ਕਾਇਮ ਰਹਿੰਦਿਆਂ 'ਗੁਰੂ ਕੀ ਨਗਰੀ' ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।