ਜਨਮ ਦਿਨ ’ਤੇ ਕੇਕ ਕੱਟ ਵੇਖੋ ਕੀ ਬੋਲੇ ਮੂਸੇਵਾਲਾ ਦੇ ਫੈਨਸ ? - ਗੀਤ ਸਦਾ ਅਮਰ ਰਹਿਣਗੇ
ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਜਨਮਦਿਨ ਹੈ ਅਤੇ ਜਨਮ ਦਿਨ ਮੌਕੇ ਉਨ੍ਹਾਂ ਦੇ ਪ੍ਰਸ਼ੰਸਕ ਵੱਡੀ ਗਿਣਤੀ ਦੇ ਵਿੱਚ ਕੇਕ ਲੈ ਕੇ ਮੂਸੇ ਵਾਲੇ ਦੀ ਹਵੇਲੀ ਵਿੱਚ ਪਹੁੰਚ ਰਹੇ ਹਨ ਜਿੱਥੇ ਪ੍ਰਸ਼ੰਸਕ ਭਾਵੁਕ ਦਿਖਾਈ ਦੇ ਰਹੇ ਹਨ ਉਥੇ ਹੀ ਪ੍ਰਸ਼ੰਸਕਾਂ ਵੱਲੋਂ ਕੇਕ ਕੱਟ ਕੇ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਨੌਜਵਾਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਬਹੁਤ ਵਧੀਆ ਇਨਸਾਨ ਸੀ ਜੋ ਆਪਣੀ ਧਰਤੀ ਦੇ ਨਾਲ ਜੁੜਿਆ ਹੋਇਆ ਸੀ ਬੇਸ਼ੱਕ ਅੱਜ ਦੇ ਗਾਇਕ ਵੱਡੇ ਸ਼ਹਿਰਾਂ ਵਿੱਚ ਜਾ ਕੇ ਵੱਸ ਜਾਂਦੇ ਹਨ ਪਰ ਸਿੱਧੂ ਮੂਸੇ ਵਾਲੇ ਨੇ ਆਪਣਾ ਪਿੰਡ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਸਿੱਧੂ ਮੂਸੇ ਵਾਲਾ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਸਦਾ ਅਮਰ ਰਹਿਣਗੇ ਅਤੇ ਸਾਡੇ ਦਿਲਾਂ ਦੇ ਵਿੱਚ ਵੱਜਦੇ ਰਹਿਣਗੇ।