ਬਠਿੰਡਾ 'ਚ ਧੂਮਧਾਮ ਨਾਲ ਮਨਾਈ ਗਈ ਹਨੂੰਮਾਨ ਜੈਯੰਤੀ ਮੰਦਿਰਾਂ ਵਿੱਚ ਲੱਗੀਆਂ ਰੌਣਕਾਂ - ਕਈ ਮੰਦਿਰਾਂ 'ਚ ਹਵਨ ਯੱਗ
ਬਠਿੰਡਾ: ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਦੋ ਸਾਲਾਂ ਤੋ ਬਾਅਦ ਹਨੂੰਮਾਨ ਜੈਯੰਤੀ ਅੱਜ ਬਠਿੰਡਾ ਦੇ ਵੱਖ ਵੱਖ ਮੰਦਰਾਂ 'ਚ ਰੌਣਕਾਂ ਵੇਖਣ ਨੂੰ ਮਿਲੀਆਂ ਹਨੂੰਮਾਨ ਜੈਯੰਤੀ ਉੱਪਰ ਬਠਿੰਡਾ ਦੇ ਵੱਖ-ਵੱਖ ਮੰਦਰਾਂ ਵਿਚ ਭਗਤਾਂ ਵੱਲੋਂ ਜਿੱਥੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਉੱਥੇ ਹੀ ਕਈ ਮੰਦਿਰਾਂ 'ਚ ਹਵਨ ਯੱਗ ਵੀ ਕਰਵਾਏ ਗਏ। ਉਥੇ ਹੀ ਮੁੱਖ ਮੰਦਿਰ ਪ੍ਰਬੰਧਕ ਕਮੇਟੀਆਂ ਵੱਲੋਂ ਜਿਨ੍ਹਾਂ ਦੇ ਭੋਗ ਲਗਾਏ ਗਏ ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ 'ਚ ਅੱਜ ਦੇ ਦਿਨ ਰਾਮ ਭਗਤ ਸ਼੍ਰੀ ਹਨੂੰਮਾਨ ਜੀ ਦੀ ਜੈਯੰਤੀ ਉੱਪਰ ਮੰਦਰਾਂ 'ਚ ਨਮਸਕਾਰ ਕਰਨ ਅਸ਼ੀਰਵਾਦ ਪ੍ਰਾਪਤ ਕਰਨ ਤਾਂ ਜੋ ਪ੍ਰਮਾਤਮਾ ਉਨ੍ਹਾਂ ਦੀ ਮਨੋਕਾਮਨਾ ਜਲਦ ਪੂਰੀਆਂ ਕਰੇ ਇਸ ਮੌਕੇ ਮੰਦਰ 'ਚ ਹਵਨ ਯੱਗ ਕਰਦੇ ਹੋਏ ਉਕਾਈ ਵਿਚ ਅਮਨ ਅਤੇ ਸ਼ਾਂਤੀ ਦੀ ਅਰਦਾਸ ਕੀਤੀ ਗਈ।