ਅਜਾਨ ਦੌਰਾਨ MNS ਕਾਰਕੁਨ ਚੜ੍ਹੇ ਇਮਾਰਤ ਦੀ ਛੱਤ, ਕੀਤਾ ਹਨੂਮਾਨ ਚਾਲੀਸਾ ਦਾ ਪਾਠ - ਚਾਰਕੋਪ ਇਲਾਕੇ 'ਚ ਅਜਾਨ
ਮੁੰਬਈ: ਮੁੰਬਈ ਦੇ ਚਾਰਕੋਪ ਇਲਾਕੇ 'ਚ ਅਜਾਨ ਦੌਰਾਨ ਕੁਝ MNS ਕਾਰਕੁਨ ਇਮਾਰਤ ਦੀ ਛੱਤ 'ਤੇ ਚੜ੍ਹ ਗਏ। ਉਨ੍ਹਾਂ ਵੱਲੋਂ MNS ਦਾ ਝੰਡਾ ਲਹਿਰਾਇਆ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਸ਼ੁਰੂ ਕੀਤਾ। ਇਹ ਖ਼ਬਰ ਕਾਂਦੀਵਲੀ ਪੱਛਮੀ ਚਾਰਕੋਪ ਵਿਧਾਨ ਸਭਾ ਦੇ ਸੰਜੇ ਨਗਰ ਦੀ ਹੈ। ਇਹ ਵੀਡੀਓ ਸਵੇਰੇ 5 ਵਜੇ ਦੀ ਹੈ, ਜਦ ਨਮਾਜ਼ ਚੱਲ ਰਹੀ ਸੀ।