ਪਿੰਡਾਂ 'ਚ ਅਜੇ ਵੀ ਵਰਤੇ ਜਾਂਦੇ ਹਨ ਹੱਥ ਦੇ ਬਣੇ ਟੋਕਰੇ-ਟੋਕਰੀਆਂ - ਸਰਹੱਦੀ ਪਿੰਡ ਡੱਲ
ਤਰਨ ਤਾਰਨ: ਜ਼ਮਾਨਾ ਬੇਸ਼ੱਕ ਅਡਵਾਂਸ ਹੋ ਗਿਆ, ਪਰ ਕੁੱਝ ਪਿੰਡਾਂ ਵਿੱਚ ਅੱਜ ਵੀ ਪੁਰਾਣੀਆਂ ਚੀਜ਼ਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਦੀ ਮਸਾਲ ਸਰਹੱਦੀ ਪਿੰਡ ਡੱਲ ਜ਼ਿਲ੍ਹਾ ਤਰਨ ਤਾਰਨ ਤੋਂ ਮਿਲਦੀ ਹੈ ਜਿੱਥੋਂ ਦਾ ਇੱਕ ਦੇਸਾ ਸਿੰਘ ਨਾਂਅ ਦੇ ਵਿਅਕਤੀ ਆਪਣੇ ਹੱਥ ਦੀ ਕਲਾ ਨਾਲ ਤੂਤਾਂ ਦੀਆਂ ਛਮਕਾਂ ਨਾਲ ਆਪਣੇ ਸੁਚੱਜੇ ਹੱਥਾਂ ਦੀ ਕਲਾ ਨਾਲ ਉਸ ਨੂੰ ਟੋਕਰੇ ਟੋਕਰੀਆਂ ਛਾਬੇ-ਛਾਬੀਆਂ ਵਿੱਚ ਬਦਲ ਦਿੰਦਾ ਹੈ। ਟੋਕਰਾ ਬਣਾਉਣਾ ਇੱਕ ਔਖਾ ਕੰਮ ਹੈ, ਪਰ ਦੇਸਾ ਸਿੰਘ ਨਾਮਕ ਵਿਅਕਤੀ ਇੱਕ ਘੰਟੇ ਵਿੱਚ ਟੋਕਰਾ ਬਣਾ ਕੇ ਤਿਆਰ ਕਰਨ ਦਾ ਦਾਅਵਾ ਕਰਦਾ ਹੈ। ਉਸ ਨੇ ਦੱਸਿਆ ਕਿ ਲਾਗੇ ਪਿੰਡਾਂ ਵਿੱਚ ਵੀ ਉਸ ਦੀ ਕਾਫ਼ੀ ਮੰਗ ਹੈ ਅਤੇ ਹੱਥ ਨਾਲ ਬਣੇ ਇਸ ਟੋਕਰੇ-ਟੋਕਰੀ ਦੀ ਵੱਖਰੀ ਹੀ ਪਛਾਣ ਹੈ।