ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਲੋਕਾਂ ਲਈ ਬਣਿਆ ਵਰਦਾਨ, ਲੋਕ ਲੈ ਰਹੇ ਹਨ ਸਸਤੇ ਇਲਾਜ਼ ਦਾ ਲਾਹਾ - ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ
ਸੇਵਾ ਦੇ ਪੁੰਜ ਬਾਬਾ ਬੁੱਧ ਸਿੰਘ ਜੀ ਢਾਹਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਸਸਤਾ ਅਤੇ ਉੱਚ ਪੱਧਰੀ ਇਲਾਜ ਉਪਲੱਬਧ ਕਰਵਾਉਣ ਲਈ ਸਥਾਪਿਤ ਕੀਤਾ ਗਿਆ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਹਸਪਤਾਲ ਕੁੱਕੜ ਮਜਾਰਾ (guru nanak mission hospital Kukar Majara) ਵਿਖੇ ਲੋਕਾਂ ਨੂੰ ਬਹੁਤ ਹੀ ਘੱਟ ਖਰਚੇ 'ਤੇ ਵਧੀਆ ਇਲਾਜ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਮਿਸ਼ਨ ਚੈਰੀਟੇਬਲ ਟਰੱਸਟ ਦੇ ਮੁੱਖ ਪ੍ਰਬੰਧਕ ਰਘਬੀਰ ਸਿੰਘ ਨੇ ਦੱਸਿਆ ਕਿ ਇਲਾਕੇ ਵਿੱਚ ਡਾਇਲਸਿਸ ਦੇ ਮਰੀਜ਼ਾਂ ਦੀ ਗਿਣਤੀ ਨੂੰ ਦੇਖਦੇ ਹੋਏ ਕਰੀਬ 6 ਸਾਲ ਤੋਂ ਇਥੇ ਬਹੁਤ ਹੀ ਘੱਟ ਖਰਚੇ 'ਤੇ ਡਾਇਲਸਿਸ ਦੇ ਮਰੀਜਾਂ ਦੀ ਡਾਇਲਸਿਸ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੂਸਰੇ ਹਸਪਤਾਲਾਂ ਵਿੱਚ ਡਾਇਲਸਿਸ ਦਾ ਢਾਈ-ਤਿੰਨ ਹਜਾਰ ਰੁਪਏ ਖਰਚ ਵਸੂਲਿਆ ਜਾਂਦਾ ਹੈ। ਜਦਕਿ ਸਾਡੇ ਹਸਪਤਾਲ ਵਿੱਚ ਡਾਇਲਸਿਸ ਦੇ ਬਹੁਤ ਹੀ ਘੱਟ ਰੁਪਏ ਲਏ ਜਾਂਦੇ ਹਨ।