ਗੁਰਦਾਸਪੁਰ 'ਚ ਕਿਸਾਨਾਂ ਲਈ 700 ਟਨ ਪਹੁੰਚੀ ਯੂਰੀਆ - ਕੋਪ੍ਰੇਟਿਵ ਸੁਸਾਇਟੀਆਂ
ਗੁਰਦਾਸਪੁਰ: ਰੇਲ ਆਵਾਜਾਈ ਬੰਦ ਹੋਣ ਕਾਰਨ ਪੰਜਾਬ ਵਿੱਚ ਯੂਰੀਆ ਦੀ ਘਾਟ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਸਾਨਾਂ ਵੱਲੋਂ ਹੁਣ 15 ਦਿਨਾਂ ਲਈ ਰੇਲਵੇ ਵਿਭਾਗ ਨੂੰ ਮਾਲ ਗੱਡੀਆਂ ਅਤੇ ਯਾਤਰੀ ਗੱਡੀਆਂ ਚਲਾਉਣ ਦੀ ਇਜਾਜ਼ਤ ਦੇ ਦਿਤੀ ਗਈ ਹੈ। ਇਸ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਮਾਲ ਗੱਡੀਆ ਰਾਹੀਂ ਖਾਦ ਆਉਣੀ ਸ਼ੁਰੂ ਹੋ ਚੁਕੀ ਹੈ। ਗੁਰਦਾਸਪੁਰ ਵਿੱਚ ਯੂਰੀਆ ਖਾਦ ਪਹੁੰਚ ਚੁੱਕੀ ਹੈ ਜੋ ਕੋਪ੍ਰੇਟਿਵ ਸੁਸਾਇਟੀਆਂ ਰਹੀਂ ਕਿਸਾਨਾਂ ਨੂੰ ਮਿਲੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕਫੈਡ ਵਿਭਾਗ ਦੇ ਖਾਦ ਸਪਲਾਈ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਰੇਲਾਂ ਚੱਲਣ ਨਾਲ ਗੁਰਦਾਸਪੁਰ ਵਿੱਚ ਯੂਰੀਆ ਪਹੁੰਚੀ। ਉਨ੍ਹਾਂ ਦੱਸਿਆ ਕਿ 700 ਟਨ ਦੇ ਕਰੀਬ ਯੂਰੀਆ ਖਾਦ ਉਨ੍ਹਾਂ ਕੋਲ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੋ ਕੋਪ੍ਰੇਟਿਵ ਸੁਸਾਇਟੀਆਂ ਵਿੱਚ ਭੇਜੀ ਜਾਵੇਗੀ ਅਤੇ ਜਿਥੋਂ ਕਿਸਾਨਾਂ ਨੂੰ ਦਿਤੀ ਜਾਵੇਗੀ।