ਗੁਰਦਾਸਪੁਰ: ਵਿਧਾਇਕ ਬਰਿੰਦਰਮੀਤ ਸਿੰਘ ਨੇ ਗਾਂਧੀ ਸ਼ਿਲਪ ਬਾਜ਼ਾਰ ਦਾ ਕੀਤਾ ਉਦਘਾਟਨ - ਗਾਂਧੀ ਸ਼ਿਲਪ ਬਾਜ਼ਾਰ ਦਾ ਕੀਤਾ ਉਦਘਾਟਨ
ਗੁਰਦਾਸਪੁਰ: ਬਰਿੰਦਰਮੀਤ ਸਿੰਘ ਹਲਕਾ ਵਿਧਾਇਕ ਨੇ ਸਥਾਨਕ ਇੰਪਰੂਵਮੈਂਟ ਟਰੱਸਟ ਕਾਲੋਨੀ, ਤਿੱਬੜੀ ਰੋਡ, ਗੁਰਦਾਸਪੁਰ ਵਿਖੇ ਲੱਗੇ ‘ਗਾਂਧੀ ਸ਼ਿਲਪ ਬਾਜ਼ਾਰ 2021’ ਦਾ ਉਦਘਾਟਨ ਕੀਤਾ। ਇਸ ਮੌਕੇ ਬਲਰਾਜ ਸਿੰਘ ਵਿਧਾਇਕ ਡਿਪਟੀ ਕਮਿਸ਼ਨਰ (ਵਿਕਾਸ) ਵੀ ਮੌਜੂਦ ਸਨ। ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਨੇ ਦੱਸਿਆ ਕਿ ‘ਗਾਂਧੀ ਸ਼ਿਲਪ ਬਾਜ਼ਾਰ 2021’ ਵਿਚ ਦੇਸ਼ ਵਿਚੋਂ ਵੱਖ-ਵੱਖ ਰਾਜਾਂ ਵਿੱਚੋਂ ਕਾਰੀਗਰ ਪੁਹੰਚੇ ਹਨ, ਜਿਨਾਂ ਵਲੋਂ ਆਪਣੇ ਹੱਥਾਂ ਨਾਲ ਸਮਾਨ ਤਿਆਰ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਸ਼ਾਨਦਾਰ ਮੀਨਕਾਰੀ ਨਾਲ ਬਣਿਆ ਹੋਇਆ ਹੈ। ਉਨਾਂ ਨੇ ਜਿਲ੍ਹਾ ਪ੍ਰਸ਼ਾਸਨ ਵਲੋਂ ਕਰਵਾਏ ਜਾ ਰਹੇ ਇਸ ਸਮਾਗਮ ਦੀ ਭਰਵੀਂ ਸ਼ਲਾਘਾ ਕੀਤੀ।