ਬੰਦੂਕ ਦੀ ਨੋਕ 'ਤੇ ਵਿਅਕਤੀ ਤੋਂ ਲੁੱਟ, ਪੁਲਿਸ ਨੇ ਕੀਤਾ ਮਾਮਲਾ ਦਰਜ - ਮੋਬਾਇਲ ਫੋਨ ਖੋਹ ਕਰਕੇ ਫ਼ਰਾਰ
ਜਲੰਧਰ: ਫਗਵਾੜਾ ਦੇ ਪਲਾਹੀ ਰੋਡ 'ਤੇ ਇੱਕ ਵਿਅਕਤੀ ਦੇ ਨਾਲ ਬੰਦੂਕ ਦੀ ਨੋਕ ਤੇ ਲੁੱਟ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਨੋਦ ਕੁਮਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੀ ਫੈਮਿਲੀ ਨੂੰ ਹੁਸ਼ਿਆਰਪੁਰ ਰੋਡ ਤੱਕ ਛੱਡ ਕੇ ਆਇਆ ਤਾਂ ਪਿੱਛੋਂ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ਤੇ 2 ਨੌਜਵਾਨ ਆਏ ਅਤੇ ਉਸ ਦੇ ਸਿਰ ਤੇ ਬੰਦੂਕ ਰੱਖ ਦਿੱਤੀ। ਉਸ ਦੀ ਜੇਬ ਵਿੱਚੋਂ 1800 ਰੁਪਏ ਦੀ ਨਕਦੀ ਅਤੇ ਇੱਕ ਮੋਬਾਇਲ ਫੋਨ ਖੋਹ ਕਰਕੇ ਫ਼ਰਾਰ ਹੋ ਗਏ। ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਵੱਲੋਂ ਸ਼ਿਕਾਇਤ ਦਰਜ ਕਰ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਅਣਪਛਾਤੇ 2 ਲੁਟੇਰਿਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ।