ਜੀਆਰਪੀ ਨੇ 2 ਕਤਲ ਦੇ ਮਾਮਲਿਆਂ ਨੂੰ ਕੀਤਾ ਟ੍ਰੇਸ, 2 ਕਾਬੂ - ਕੁੱਝ ਦਿਨ ਪਹਿਲਾਂ 2 ਵਿਅਕਤੀਆਂ ਦੀ ਲਾਸ਼ ਬਰਾਮਦ
ਬਠਿੰਡਾ: ਰੇਲਵੇ ਸਟੇਸ਼ਨ ਦੇ ਅਧੀਨ ਪੈਂਦੇ ਏਰੀਏ 'ਚ ਕੁੱਝ ਦਿਨ ਪਹਿਲਾਂ 2 ਵਿਅਕਤੀਆਂ ਦੀ ਲਾਸ਼ ਬਰਾਮਦ ਹੋਈ ਸੀ। ਇਸ ਤੋਂ ਬਾਅਦ ਥਾਣਾ ਜੀਆਰਪੀ ਪੁਲਿਸ ਨੇ ਅਣਪਛਾਤੇ ਆਰੋਪੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਇਸ ਅਣਸੁਲਝੇ ਕੇਸ ਨੂੰ ਜੀਆਰਪੀ ਵੱਲੋਂ ਟ੍ਰੇਸ ਕਰ ਲਿਆ ਗਿਆ ਹੈ ਅਤੇ 2 ਆਰੋਪੀਆਂ ਨੂੰ ਜੀਆਰਪੀ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜੀਆਰਪੀ ਨੇ ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਅਦਾਲਤ ਨੇ ਆਰੋਪੀਆਂ ਨੂੰ 3 ਦਿਨ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਹੈ। ਜੀਆਰਪੀ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਫ਼ਤੀਸ਼ ਕਰਕੇ ਮੁਲਜ਼ਮਾਂ ਤੋਂ ਹੋਰ ਜਾਣਕਾਰੀ ਹਾਸਲ ਕੀਤੀ ਜਾਵੇਗੀ ਕਿ ਉਨ੍ਹਾਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦੇ ਅਨੁਸਾਰ ਆਰੋਪੀਆਂ ਨੇ ਇੱਕ ਗੈਂਗ ਬਣਾ ਰੱਖਿਆ ਹੈ, ਜਿਸ ਵਿੱਚ 6 ਵਿਅਕਤੀ ਸ਼ਾਮਲ ਹਨ।