ਪਿਛਲੀਆਂ ਸਰਕਾਰਾਂ ਵੇਲੇ ਆਈਆਂ ਗਰਾਂਟਾਂ RTI ਪਾ ਕੇ ਲਿਆ ਜਾਵੇਗਾ ਜਵਾਬ: ਗੁਰਦੇਵ ਸੰਧੂ - ਸੱਚ ਦਾ ਸਾਥ ਸੰਸਥਾ
ਤਰਨ ਤਾਰਨ: ਸੱਚ ਦਾ ਸਾਥ ਸੰਸਥਾ ਦੇ ਪੰਜਾਬ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਜੁਆਇੰਟ ਸੈਕਟਰੀ ਗੁਰਦੇਵ ਸੰਧੂ ਨੇ ਪ੍ਰੈੱਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਵੇਲੇ ਤਰਨਤਾਰਨ ਵਿੱਚ ਵਿਕਾਸ ਦੇ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਆਈਆਂ ਪਰ ਕੰਮ ਨਹੀਂ ਹੋਇਆ ਆਰਟੀਆਈ ਪਾ ਕੇ ਲੋਕਾਂ ਸਹਮਣੇ ਗਰਾਂਟਾਂ ਦਾ ਵੇਰਵਾ ਜਨਤਕ ਕੀਤਾ ਜਾਊਗਾ।