ਸ਼ਹੀਦਾਂ ਦੇ ਪਰਿਵਾਰਾਂ ਨੂੰ ਭੁੱਲੀਆਂ ਸਰਕਾਰਾਂ, ਵੇਖੋ ਵੀਡੀਓ
ਦੇਸ਼ ਨੂੰ ਆਜ਼ਾਦੀ ਦਾ ਨਿੱਘ ਦੇਣ ਲਈ ਪੰਜਾਬ ਦੇ ਕਈ ਫ਼ੌਜੀਆਂ ਨੇ ਆਪਣੀ ਜਾਨ ਦੇ ਦਿੱਤੀ, ਪਰ ਉਨ੍ਹਾਂ ਦਾ ਪਰਿਵਾਰ ਜਵਾਨ ਦੀਆਂ ਸ਼ਹਾਦਤਾਂ ਤੋਂ ਬਾਅਦ ਸਰਕਾਰ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਸਰਕਾਰ ਵੱਲੋਂ ਪਰਿਵਾਰ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਹਨ, ਜਿਨਾਂ ਨੂੰ ਦਿਨ ਫਿਰਨ ਤੋਂ ਬਾਅਦ ਸਰਕਾਰ ਭੁੱਲ ਜਾਂਦੀ ਹੈ। ਗੁਦਾਸਪੁਰ ਦੇ ਇਹੋ ਜਿਹੇ 2 ਪਰਿਵਾਰ ਹਨ ਜਿਨ੍ਹਾਂ ਚੋਂ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋਏ ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਜਵਾਨ ਮਨਿੰਦਰ ਸਿੰਘ ਦੇ ਪਿਤਾ ਸੱਤਪਾਲ ਅਤਰੀ ਨੇ ਕਿਹਾ ਕਿ ਸਰਕਾਰ ਵਾਅਦੇ ਕਰ ਕੇ ਭੁੱਲ ਚੁੱਕੀ ਹੈ, ਉਨ੍ਹਾਂ ਨੇ ਪਰਿਵਾਰ ਵਿੱਚ ਆਪਣੇ ਦੂਜੇ ਪੁੱਤਰ ਨੂੰ ਨੌਕਰੀ ਦੇਣ ਦੀ ਮੰਗ ਕੀਤੀ। ਹਾਲਾਂਕਿ ਇਹ ਤਾਂ ਕੁੱਝ ਮਹੀਨੇ ਪਹਿਲਾਂ ਦਾ ਮਾਮਲਾ ਹੈ, ਪਰ 1992 ਵਿੱਚ ਜੰਮੂ-ਕਸ਼ਮੀਰ ਦੇ ਬਾਰਾਮੂਲਾ ਸੈਕਟਰ ਵਿੱਚ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋਏ ਪਿੰਡ ਪਠਾਨਚਕ ਦੇ ਕਿਰਤੀ ਚਕਰ ਵਿਜੇਤਾ ਸ਼ਹੀਦ ਨਾਇਕ ਸੂਬੇਦਾਰ ਬਲਦੇਵ ਰਾਜ ਦਾ ਪਰਿਵਾਰ 25 ਸਾਲ ਤੋਂ ਬਾਅਦ ਵੀ ਸਰਕਾਰ ਤੋਂ ਨਾਰਾਜ਼ ਵੇਖਿਆ ਗਿਆ। ਸ਼ਹੀਦ ਦੀ ਪਤਨੀ ਨੇ ਮੰਗ ਕੀਤੀ ਕਿ ਉਸ ਦੇ ਪੁੱਤਰ ਨੂੰ ਨੌਕਰੀ ਦਿੱਤੀ ਜਾਵੇ।
Last Updated : Sep 3, 2019, 12:12 PM IST