ਗੰਦਾ ਪਾਣੀ ਪੀਣ ਨੂੰ ਮਜਬੂਰ ਹੋਏ ਗੁਰਾਇਆ ਨਿਵਾਸੀ - ਕਸਬਾ ਗੁਰਾਇਆ ਦੀ ਮੇਨ ਜੀਟੀ ਰੋਡ 'ਤੇ ਪਾਣੀ ਦੀ ਪਾਇਪ ਲੀਕ
ਜਲੰਧਰ: ਕਸਬਾ ਗੁਰਾਇਆ ਦੀ ਮੇਨ ਜੀਟੀ ਰੋਡ 'ਤੇ ਪਾਣੀ ਦੀ ਪਾਇਪ ਲੀਕ ਹੋਣ ਨਾਲ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਗਏ ਹਨ। ਇਸ ਦੇ ਨਾਲ ਹੀ ਸੜਕਾਂ 'ਤੇ ਕਈ ਗੱਡੇ ਬਣ ਗਏ ਹਨ ਜਿਸ ਨਾਲ ਆਉਣ ਜਾਉਣ 'ਚ ਵੀ ਕਈ ਦਿੱਕਤਾਂ ਆ ਰਹੀਆਂ ਹਨ। ਦੱਸ ਦਈਏ ਕਿ ਤਕਰੀਬਨ 4 ਮਹੀਨੇ ਪਹਿਲਾਂ ਪਾਣੀ ਦੀ ਪਾਇਪ ਲੀਕ ਹੋਈ ਸੀ ਤੇ ਪ੍ਰਸ਼ਾਸਨ ਨੂੰ ਸ਼ਿਕਾਇਤਾਂ ਪਾਉਣ ਦੇ ਬਾਵਜੂਦ ਵੀ ਉਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕੀ।ਗੰਦਾ ਪਾਣੀ ਪੀਣ ਨਾਲ ਬਿਮਾਰੀਆਂ ਵੱਧਣ ਦਾ ਵੀ ਖ਼ਤਰਾ ਵੱਧਦਾ ਜਾ ਰਿਹਾ ਹੈ।