ਪੰਜਾਬ

punjab

ETV Bharat / videos

ਪੰਜਾਬ ਸਰਕਾਰ ਖਿਲਾਫ ਗਰਜੇ ਜੀਓਜੀ ਅਤੇ ਸਾਬਕਾ ਫ਼ੌਜੀ - barnala latest news

By

Published : Sep 15, 2022, 6:07 PM IST

ਪੰਜਾਬ ਦੇ ਪਿੰਡਾਂ ਵਿੱਚ ਜੀਓਜੀ ਸਕੀਮ ਬੰਦ ਕਰਨ ਅਤੇ ਅਤੇ ਸਾਬਕਾ ਫ਼ੌਜੀਆਂ ਪ੍ਰਤੀ ਮਾੜੀ ਸ਼ਬਦਾਵਲੀ ਵਰਤੇ ਜਾਣ ਦੇ ਰੋਸ ਵਜੋਂ ਸਾਬਕਾ ਫ਼ੌਜੀਆਂ ਵਲੋਂ ਬਰਨਾਲਾ ਵਿਖੇ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਜਿਲ੍ਹੇ ਨਾਲ ਸਬੰਧਤ ਜੀਓਜੀ ਵਲੋਂ ਸ਼ਹਿਰ ਵਿੱਚ ਮਾਰਚ ਕਰਨ ਤੋਂ ਬਾਅਦ ਡੀਸੀ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸਾਬਕਾ ਫ਼ੌਜੀਆਂ ਨੇ ਕਿਹਾ ਕਿ ਸਰਕਾਰ ਜੇਕਰ ਸਾਡੀਆਂ ਸੇਵਾਵਾਂ ਬੰਦ ਕਰਨਾ ਚਾਹੁੰਦੀ ਸੀ ਤਾਂ ਕਰ ਦਿੰਦੀ, ਪਰ ਸਰਕਾਰ ਦੇ ਮੰਤਰੀਆਂ ਵਲੋਂ ਸਾਬਕਾ ਫ਼ੌਜੀਆਂ ਵਿਰੁੱਧ ਮਾੜੀ ਸ਼ਬਦਾਵਲੀ ਵਰਤੀ ਗਈ ਹੈ, ਜਿਸ ਕਰਕੇ ਸਮੂਹ ਪੰਜਾਬ ਦੇ ਜੀਓਜੀ ਅਤੇ ਸਾਬਕਾ ਫ਼ੌਜੀਆਂ ਵਿੱਚ ਰੋਸ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ABOUT THE AUTHOR

...view details