ਇਮਰਾਨ ਖ਼ਾਨ ਗੁਰਦੁਆਰਾ ਸਾਹਿਬ 'ਤੇ ਹਮਲਾ ਕਰਨ ਵਾਲੇ 'ਤੇ ਕਾਰਵਾਈ ਕਰੇ: ਗੋਬਿੰਦ ਲੌਂਗੋਵਾਲ
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਇੱਕ ਪ੍ਰੋਗਰਾਮ ਤਹਿਤ ਫਤਿਹਗੜ੍ਹ ਸਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਸਿੱਖ ਨਨਕਾਣਾ ਸਹਿਬ 'ਤੇ ਹੋਏ ਹਮਲੇ ਤੋਂ ਉਭਰੇ ਵੀ ਨਹੀਂ ਸਨ ਕਿ ਪੇਸ਼ਾਵਰ ਵਿਚ ਸਿੱਖ ਰਿਪੋਰਟਰ ਹਰਮੀਤ ਸਿੰਘ ਦੇ ਭਰਾ ਪਰਵਿੰਦਰ ਸਿੰਘ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਾਕਿਸਤਾਨ ਵਿਚ ਵਾਪਰੀ ਇਸ ਘਟਨਾ ਨਾਲ ਸਿੱਖ ਭਾਈਚਾਰੇ ਵਿਚ ਗੁੱਸਾ ਵਧਣ ਦੇ ਆਸਾਰ ਹਨ। ਹਾਲ ਦੇ ਦਿਨੀਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ 'ਤੇ ਕੁਝ ਮੁਸਲਿਮ ਸਮੂਹਾਂ ਨੇ ਪੱਥਰਬਾਜ਼ੀ ਕਰਦੇ ਹੋਏ ਗੁਰਦੁਆਰੇ ਦਾ ਨਾਂ ਬਦਲਣ ਦੀ ਚਿਤਾਵਨੀ ਦਿੱਤੀ ਸੀ ਤੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੀ ਸਰਕਾਰ ਨੂੰ ਪੱਤਰ ਵੀ ਲਿਖਿਆ ਹੈ ਘੱਟ ਗਿਣਤੀ 'ਚ ਰਹਿ ਰਹੇ ਸਿੱਖਾਂ ਨਾਲ ਜੋ ਇਹੋ ਜਿਹੇ ਜੁਰਮ ਹੋ ਰਹੇ ਹਨ ਉਨ੍ਹਾਂ ਨੂੰ ਰੋਕਿਆ ਜਾਵੇ। ਇਸ ਘਟਨਾ ਨੇ ਸਿੱਖਾਂ ਦਾ ਦਿਲ ਹਲੂਣ ਕੇ ਰੱਖ ਦਿੱਤਾ ਹੈ। ਉਨ੍ਹਾਂ ਨੇ ਕਿਹਾ ਜਿਸ ਨੇ ਸਿੱਖ ਪਰਿਵਾਰ ਅਤੇ ਗੁਰਦੁਆਰਾ ਸਹਿਬ ਨੂੰ ਭੱਦੀ ਸ਼ਬਦਾਬਲੀ ਬੋਲੀ ਸੀ ਹੁਣ ਕਹਿ ਰਿਹਾ ਹੈ ਕਿ ਉਹ ਭਾਵੁਕ ਹੋ ਕੇ ਕਹਿ ਬੈਠਾ ਸੀ ਤੇ ਹੁਣ ਮਾਫ਼ੀ ਮੰਗਦਾ ਹੈ। ਉਸ ਨੂੰ ਸਿੱਖ ਸੰਗਤਾਂ ਮਾਫ ਨਹੀਂ ਕਰ ਸਕਦੀਆਂ ਉਸ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਮਰਾਨ ਖ਼ਾਨ ਇਕ ਪਾਸੇ ਤਾਂ ਸਿੱਖਾਂ ਨਾਲ ਹਮਦਰਦੀ ਕਰ ਰਿਹਾ ਹੈ, ਇਸ ਨਾਲ ਕੁਝ ਨਹੀਂ ਹੋਣਾ ਉਸ ਨੂੰ ਚਾਹੀਦਾ ਹੈ ਜੋ ਇਹੋ ਜਿਹੇ ਮਾੜੇ ਅਨਸਰ ਕੰਮ ਕਰ ਰਹੇ ਹਨ ਉਨ੍ਹਾਂ 'ਤੇ ਕਾਰਵਾਈ ਕਰੇ।