ਲੁਧਿਆਣਾ: ਸਕੂਲ 'ਚ ਕੁੜੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ - ਖੁਦਕੁਸ਼ੀ
ਲੁਧਿਆਣਾ: ਡੇਹਲੋਂ ਥਾਣੇ ਅਧੀਨ ਆਉਂਦੇ ਪਿੰਡ ਗਿੱਲ ਦੇ ਸਰਕਾਰੀ ਸਕੂਲ ਵਿੱਚ ਇੱਕ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਇਸ ਸਕੂਲ ਦੇ ਵਿੱਚ ਪੜ੍ਹਦੀ ਸੀ, ਪਰ ਜਦੋਂ ਉਹ ਘਰ ਨਹੀਂ ਪਰਤੀ। ਕੁੜੀ ਦੀ ਖੋਜ ਕਰਨ ਤੋਂ ਬਾਅਦ ਮੈਂਬਰਾਂ ਨੂੰ ਸਕੂਲ ਵਿੱਚ ਜਾ ਕੇ ਉਸ ਦੀ ਲਾਸ਼ ਮਿਲੀ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਵੱਲੋਂ ਇਹ ਕਦਮ ਕਿਉਂ ਚੁਕਿਆ ਗਿਆ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ।