ਘੱਗਰ ਦੀ ਚਪੇਟ 'ਚ 12 ਹਜ਼ਾਰ ਏਕੜ ਫ਼ਸਲ, ਵੇਖੋ ਵੀਡੀਓ - #Sangrur
ਸੰਗਰੂਰ : ਇੱਥੋਂ ਦੇ ਮੂਨਕ ਇਲਾਕੇ ਵਿੱਚ ਘੱਗਰ ਦੀ ਮਾਰ ਵੱਧਦੀ ਜਾ ਰਹੀ ਹੈ। ਕਿਸਾਨਾਂ ਦੀਆਂ 12 ਹਜ਼ਾਰ ਏਕੜ ਦੇ ਕਰੀਬ ਫ਼ਸਲਾਂ ਖ਼ਰਾਬ ਹੋ ਚੁੱਕੀਆਂ ਹਨ ਤੇ ਹੁਣ ਘਰ ਵੀ ਡੁੱਬਣ ਦੀ ਕਗਾਰ 'ਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ 'ਚ ਢਿੱਲ ਵਰਤੀ ਜਾ ਰਹੀ ਹੈ। ਇਹ ਹੜ੍ਹ ਦੀ ਸਥਿਤੀ ਹੁਣ ਹੋਰ ਅਗਲੇ ਪਿੰਡਾਂ ਵਿੱਚ ਵੀ ਬਣਨ ਦੇ ਆਸਾਰ ਵੇਖੇ ਜਾ ਰਹੇ ਹਨ।