ਲੁਧਿਆਣਾ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬੱਸ ਮੁਲਾਜ਼ਮਾਂ ਵੱਲੋਂ ਗੇਟ ਰੈਲੀ - ਪੰਜਾਬ ਰੋਡਵੇਜ਼ ਅਤੇ ਪਨਬੱਸ ਮੁਲਾਜ਼ਮਾਂ
ਲੁਧਿਆਣਾ: ਲੁਧਿਆਣਾ ਵਿੱਚ ਪੰਜਾਬ ਰੋਡਵੇਜ਼ ਅਤੇ ਪਨਬੱਸ ਮੁਲਾਜ਼ਮਾਂ ਵੱਲੋਂ ਅੱਜ ਮੰਗਲਵਾਰ ਨੂੰ ਗੇਟ ਰੈਲੀ ਕੀਤੀ ਗਈ, ਇਸ ਦੌਰਾਨ ਲੁਧਿਆਣਾ ਡਿੱਪੂ ਦੇ ਪੰਜਾਬ ਰੋਡਵੇਜ਼ ਦੇ ਕੱਚੇ ਤੋਂ ਪੱਕੇ ਮੁਲਾਜ਼ਮਾਂ ਨੇ ਇਸ ਵਿੱਚ ਹਿੱਸਾ ਲਿਆ। ਇਸ ਦੌਰਾਨ ਮੁਲਾਜ਼ਮਾਂ ਨੇ ਕਿਹਾ ਕਿ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਚਾਰ ਮਹੀਨੇ ਦੀ ਨਹੀਂ ਕੱਢ ਸਕੀ, ਉਨ੍ਹਾਂ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਦੇਣ ਲਈ ਸਰਕਾਰ ਕੋਲ ਤਨਖਾਹਾਂ ਹੀ ਨਹੀਂ ਹੈ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਸਿਰਫ਼ ਮੁਫ਼ਤ ਸਫ਼ਰ ਕਰਨ ਵਾਲੀਆਂ ਸਵਾਰੀਆਂ ਹੀ ਬੈਠਦੀਆਂ ਹਨ, ਸਰਕਾਰ ਦਾ ਖਜ਼ਾਨਾ ਖਾਲੀ ਹੈ, ਜਦੋਂਕਿ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਤ ਖ਼ਰਾਬ ਨੇ ਜੇਕਰ ਸਰਕਾਰ ਨੂੰ ਆਪਣਾ ਖਜ਼ਾਨਾ ਭਰਨਾ ਹੈ ਤਾਂ ਮੁੱਖ ਮਹਿਕਮੇ ਅਤੇ ਧਿਆਨ ਦੇਣਾ ਹੋਵੇਗਾ। ਜਿਨ੍ਹਾਂ ਵਿਚ ਟਰਾਂਸਪੋਰਟ ਵੀ ਇਕ ਹੈ ਪਰ ਹੁਣ ਇਸ ਦੇ ਹਾਲਾਤ ਦਿਨ ਪ੍ਰਤੀ ਦਿਨ ਬਦਤਰ ਹੁੰਦੇ ਜਾ ਰਹੇ ਹਨ, ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਤੋਂ ਉਮੀਦਾਂ ਬਹੁਤ ਹਨ ਪਰ ਜਿਸ ਹਿਸਾਬ ਨਾਲ ਸਰਕਾਰ ਚੱਲ ਰਹੀ ਹੈ ਉਸ ਹਿਸਾਬ ਨਾਲ ਕੱਚੇ ਮੁਲਾਜ਼ਮ ਤਾਂ ਦੂਰ ਪੱਕਿਆਂ ਦੀ ਵੀ ਤਨਖ਼ਾਹ ਰੁਕੀ ਹੋਈ ਹੈ।