ਪੁਲਿਸ ਨੇ ਟਿੱਪਰ ਚਾਲਕਾਂ ਉਤੇ ਕੀਤੀ ਸਖ਼ਤੀ - ਪੁਲਿਸ ਨੇ ਟਿੱਪਰ ਚਾਲਕਾਂ ਉਤੇ ਕੀਤੀ ਸਖ਼ਤੀ
ਗੜ੍ਹਸ਼ੰਕਰ ਦੇ ਵਿੱਚ ਟ੍ਰੈਫਿਕ ਨੂੰ ਕੰਟਰੋਲ ਕਰਨ ਅਤੇ ਦਿਨ ਵੇਲੇ ਚੱਲਣ ਵਾਲੇ ਟਿੱਪਰਾਂ ਉਤੇ ਪੁਲਿਸ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਦੇ ਮੱਦੇਨਜ਼ਰ ਟਿੱਪਰਾਂ ਦੇ ਚਲਾਣ ਕੀਤੇ ਜਾ ਰਹੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟ੍ਰੈਫ਼ਿਕ ਇੰਚਾਰਜ ਅਜਮੇਰ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਟਰੈਫਿਕ ਦੀ ਉਲੰਘਣਾ ਕਰਨ ਵਾਲੇ ਅਤੇ ਦਿਨ ਵੇਲੇ ਚੱਲਣ ਵਾਲੇ ਟਿਪਰਾਂ ਖ਼ਿਲਾਫ਼ ਕਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਸ਼ਹਿਰ ਦੇ ਵਿੱਚ ਟਿੱਪਰਾਂ ਨੂੰ ਲੰਘਣ ਦਾ ਸਮੇਂ ਨਿਸ਼ਚਿਤ ਕੀਤਾ ਹੋਇਆ ਹੈ। ਕੁਝ ਟਿੱਪਰ ਚਾਲਕ ਕਾਨੂੰਨ ਦੀ ਉਲੰਘਣਾ ਕਰਦੇ ਨਜ਼ਰ ਆ ਰਹੇ ਹਨ। ਜਿਸਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਚਲਾਨ ਕੱਟੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਜਾ ਰਹੀ ਹੈ।