ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਗਿਆ ਗੈਂਗਸਟਰ ਜੱਗੂ ਭਗਵਾਨਪੁਰੀਆ,ਹੁਣ ਰਿੜਕੇਗੀ ਅੰਮ੍ਰਿਤਸਰ ਪੁਲਿਸ - ਗੈਂਗਸਟਰ ਜੱਗੂ ਭਗਵਾਨਪੁਰੀਆ
ਅੰਮ੍ਰਿਤਸਰ ਦੇ ਇੱਕ ਡਾਕਟਰ ਕੋਲੋਂ ਜੱਗੂ ਭਗਵਾਨਪੁਰੀਆ ਵੱਲੋਂ ਫਿਰੌਤੀ ਮੰਗੀ ਗਈ (Ransom demanded by Jaggu Bhagwanpuria) ਜਿਸ ਤੋਂ ਬਾਅਦ ਪੁਲਿਸ ਵਲੋਂ ਉਸ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਅੰਮ੍ਰਿਤਸਰ (Brought to Amritsar on transit remand) ਲਿਆਂਦਾ ਗਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਇੱਕ ਡਾਕਟਰ ਕੋਲੋ ਫਿਰੌਤੀ ਮੰਗਣ ਨੂੰ ਲੈ ਕੇ ਫੋਨ ਕਾਲ ਆਈ ਸੀ ਜਿਸ ਤੋਂ ਬਾਅਦ ਜੱਗੂ ਭਗਵਾਨਪੁਰੀਏ (Jaggu Bhagwanpuria) ਦੇ ਇਕ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਅਤੇ ਉਸ ਨੂੰ ਮਾਣਯੋਗ ਕੋਰਟ ਵਿਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਦਾ ਰਿਮਾਂਡ ਦਾ ਵੀ ਪਤਾ ਲੱਗ ਜਾਵੇਗਾ। ਪੁਲਿਸ ਅਧਿਕਾਰੀ ਦੇ ਮੁਤਾਬਕ ਅਜੇ ਕੋਰਟ ਵਲੋਂ ਰਿਮਾਂਡ ਨਹੀਂ ਦਿੱਤਾ ਗਿਆ ਪਰ ਰਿਮਾਂਡ ਹਾਸਲ ਕਰਕੇ ਜੱਗੂ ਤੋਂ ਪੁੱਛ ਗਿੱਛ ਕੀਤੀ ਜਾਵੇਗੀ। ਦੱਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਮੂਸੇਵਾਲਾ ਨੂੰ ਕਤਲ ਕਰਨ ਵਿੱਚ ਵੀ ਗੈਂਗਸਟਰ ਜੱਗੂ ਭਗਵਾਨਪੁਰੀਆ(Gangster Jaggu Bhagwanpuria) ਮੁੱਖ ਸਾਜ਼ਿਸ਼ਕਰਤਾ ਵਿੱਚ ਸ਼ੁਮਾਰ ਹੈ।