ਨਾਬਾਲਗ ਵਿਆਹੁਤਾ ਨਾਲ ਸਮੂਹਿਕ ਬਲਾਤਕਾਰ, 5 ਖਿਲਾਫ਼ ਮਾਮਲਾ ਦਰਜ - ਨਾਬਾਲਗ ਵਿਆਹੁਤਾ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ
ਅਲਵਰ: ਜ਼ਿਲ੍ਹੇ ਦੇ ਰਾਮਗੜ੍ਹ ਥਾਣਾ ਖੇਤਰ ਵਿੱਚ ਇੱਕ ਨਾਬਾਲਗ ਵਿਆਹੁਤਾ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। 12 ਜੂਨ ਦੀ ਰਾਤ ਨੂੰ ਗੁਆਂਢ ਦੇ ਪੰਜ ਨੌਜਵਾਨਾਂ ਨੇ ਇੱਕ ਨਾਬਾਲਗ ਵਿਆਹੁਤਾ, ਜੋ ਛੱਤ 'ਤੇ ਗਈ ਸੀ ਉਸ ਨਾਲ ਚਾਕੂ ਦੀ ਨੋਕ 'ਤੇ ਸਮੂਹਿਕ ਬਲਾਤਕਾਰ ਕੀਤਾ। ਰਾਮਗੜ੍ਹ ਥਾਣੇ 'ਚ ਗੈਂਗਰੇਪ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵਿਆਹੁਤਾ ਦਾ ਮੈਡੀਕਲ ਕਰਵਾ ਰਹੀ ਹੈ ਅਤੇ ਪੁਲਿਸ ਨੇ ਪੰਜਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।