26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਨੂੰ ਭਰਪੂਰ ਹੁੰਗਾਰਾ - ਸੀਟੂ ਦੇ ਆਗੂ ਘਨਸਿਆਮ ਨਿੱਕੂ
ਮਾਨਸਾ: ਭਾਰਤ ਦੀਆਂ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਗੁਰਦੁਆਰਾ ਚੌਕ ਮਾਨਸਾ ਵਿਖੇ 26 ਨਵੰਬਰ ਦੀ ਦੇਸ਼ ਵਿਆਪੀ ਹੜਤਾਲ ਦੌਰਾਨ ਇਕੱਤਰ ਹੋਏ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਪੰਧੇਰ ਅਤੇ ਸੀਟੂ ਦੇ ਆਗੂ ਘਨਸਿਆਮ ਨਿੱਕੂ ਨੇ ਕਿਹਾ ਕਿ ਕੇਂਦਰ ਫਿਰਕੂ ਫਾਸ਼ੀਵਾਦ ਦਾ ਏਜੰਡਾ ਤਿਆਰ ਕਰ ਰਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਨੇ ਜੋ ਕਾਨੂੰਨ ਲਾਗੂ ਕੀਤੇ ਹਨ ਜਿਵੇਂ ਕਿ ਕਾਲੇ ਕਾਨੂੰਨ, ਕ੍ਰਿਤ ਕਾਨੂੰਨਾਂ ਨੂੰ ਰੱਦ ਕਰੇਂ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ, ਬਿਜਲੀ ਐਕਟ 2020, ਦੇਸ਼ ਦੇ ਮਿਹਨਤਕਸ਼ ਅਵਾਮ ਨੂੰ ਹਾਸ਼ੀਏ ਤੇ ਧੱਕਣਗੇ। ਮਹਿਜ਼ ਕੁੱਝ ਕੁ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਪਹੁੰਚਾਉਣ ਵਿੱਚ ਲੱਗੀ ਹੋਈ ਸਰਕਾਰ ਦੇਸ਼ ਦੇ ਕਿਰਤੀ, ਬੁੱਧੀਜੀਵੀ, ਵਿਦਿਆਰਥੀ ਅੰਦੋਲਨਕਾਰੀਆਂ 'ਤੇ ਪਰਚੇ ਦਰਜ਼ ਕਰਕੇ ਆਮ ਲੋਕਾਂ ਦਾ ਮੂੰਹ ਬੰਦ ਕਰਵਾ ਰਹੀਂ ਹੈ।