ਸੰਗਰੂਰ ਤੋਂ ਪੀ.ਡੀ.ਏ. ਉਮੀਦਵਾਰ ਜੱਸੀ ਜਸਰਾਜ ਨੇ ਭਰੀ ਨਾਮਜ਼ਦਗੀ - ਸੰਗਰੂਰ
ਸੰਗਰੂਰ: ਪੰਜਾਬ ਡੈਮੋਕ੍ਰੇਟਿਕ ਗਠਜੋੜ ਦੇ ਸੰਗਰੂਰ ਤੋਂ ਉਮੀਦਵਾਰ ਜੱਸੀ ਜਸਰਾਜ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਰਹੇ। ਜੱਸੀ ਜਸਰਾਜ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਨੁੰਮਾਇੰਦੇ ਨੇ ਸੰਗਰੂਰ ਲਈ ਕੋਈ ਕਾਰਜ ਨਹੀਂ ਕੀਤਾ। ਉੱਥੇ ਹੀ ਸਿਮਰਜੀਤ ਬੈਂਸ ਨੇ ਕਿਹਾ ਕਿ ਕਾਂਗਰਸ ਹਾਊਸ ਟਰੇਡਿੰਗ ਕਰਕੇ ਕਰੋੜਾਂ ਰੁਪਏ ਵਿਚ 'ਆਪ' ਨੇਤਾਵਾਂ ਨੂੰ ਜੇਕਰ ਖਰੀਦ ਵੀ ਰਹੀ ਹੈ ਤਾਂ ਵੀ ਪੰਜਾਬ ਦੀ ਜਨਤਾ ਨੇ 'ਕਾਂਗਰਸ' ਅਤੇ 'ਆਪ' ਦੋਵਾਂ ਨੂੰ ਹੀ ਮੂੰਹ ਨਹੀਂ ਲਗਾਉਣਾ।