ਪੰਜਾਬ

punjab

By

Published : Oct 9, 2022, 12:10 PM IST

ETV Bharat / videos

ਹੇਮਕੁੰਟ ਸਾਹਿਬ ਵਿੱਚ ਵਿਛੀ ਬਰਫ ਦੀ ਚਾਦਰ, ਨਜ਼ਾਰਾ ਦੇਖ ਤੁਸੀਂ ਵੀ ਕਹੋਗੇ ਵਾਹ!

ਉਤਰਾਖੰਡ ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਹੇਮਕੁੰਟ ਸਾਹਿਬ ਵਿਖੇ ਬਰਫ਼ ਦੀ ਚਿੱਟੀ ਚਾਦਰ ਵਿਛ ਗਈ ਹੈ। ਹੇਮਕੁੰਟ ਵਿੱਚ ਪਿਛਲੇ ਦੋ ਦਿਨਾਂ ਤੋਂ ਲਗਾਤਾਰ Hemkund Sahib Snowfall ਬਰਫ਼ਬਾਰੀ ਹੋ ਰਹੀ ਹੈ। ਹੁਣ ਤੱਕ 2 ਫੁੱਟ ਬਰਫ ਜੰਮ ਚੁੱਕੀ ਹੈ। ਬਰਫਬਾਰੀ ਦੇ ਮੱਦੇਨਜ਼ਰ ਹੇਮਕੁੰਟ ਜਾਣ ਵਾਲੇ ਬੱਚਿਆਂ ਅਤੇ ਬਜ਼ੁਰਗ ਸ਼ਰਧਾਲੂਆਂ ਨੂੰ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਗੋਵਿੰਦਘਾਟ ਅਤੇ ਘੰਗੜੀਆ ਵਿਖੇ ਰੋਕ ਦਿੱਤਾ ਗਿਆ ਹੈ। ਗੁਰਦੁਆਰਾ ਪ੍ਰਬੰਧਕਾਂ ਦੀ ਵੱਲੋਂ ਅੱਜ ਕੁਝ ਹੀ ਸ਼ਰਧਾਲੂਆਂ ਨੂੰ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਦਿੱਤੀ ਗਈ। ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਸਰਦੀਆਂ ਲਈ 10 ਅਕਤੂਬਰ ਭਾਵ ਕੱਲ੍ਹ ਤੋਂ ਬੰਦ ਰਹਿਣਗੇ। ਸ੍ਰੀ ਹੇਮਕੁੰਟ ਸਾਹਿਬ ਵਿੱਚ ਬਰਫਬਾਰੀ ਕਾਰਨ ਠੰਡ ਪੈ ਰਹੀ ਹੈ ਪਰ ਇਸ ਦੇ ਬਾਵਜੂਦ ਸ਼ਨੀਵਾਰ ਨੂੰ 455 ਸ਼ਰਧਾਲੂਆਂ ਨੇ ਹੇਮ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਿਆ। ਹੁਣ ਤੱਕ 2 ਲੱਖ 21 ਹਜ਼ਾਰ ਸ਼ਰਧਾਲੂ ਹੇਮਕੁੰਟ ਸਾਹਿਬ Gurudwara Shri Hemkund Sahib ਪਹੁੰਚ ਕੇ ਮੱਥਾ ਟੇਕ ਚੁੱਕੇ ਹਨ।

ABOUT THE AUTHOR

...view details