ਬੱਚਿਆਂ ਦੇ ਬਿਹਤਰ ਭਵਿੱਖ ਲਈ NRIs ਦੇ ਸਹਿਯੋਗ ਨਾਲ ਉਪਲਬਧ ਕਰਵਾਈ ਜਾ ਰਹੀ ਮੁਫ਼ਤ ਟ੍ਰੇਨਿੰਗ ਅਤੇ ਖੇਡ ਕਿੱਟਾਂ - ਬੱਚਿਆਂ ਦੇ ਬਿਹਤਰ ਭਵਿੱਖ
ਦੇਸ਼ ਦੀ ਸੇਵਾ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਬਣਾਉਣ ਲਈ ਸਮਾਜ ਸੇਵਕਾਂ ਨੇ ਬੀੜਾਂ ਚੁੱਕਿਆਂ ਹੈ ਤਾਂ ਜੋ ਬੱਚਿਆਂ ਨੂੰ ਨੋਕਰੀ ਜਾਂ ਭਰਤੀ ਦੌਕਾਨ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਆਵੇ। ਇਸਦੇ ਲਈ ਕੋਚ ਸੰਦੀਪ ਸਿੰਘ ਅਤੇ ਉਨਾਂ ਦੀ ਪਤਨੀ ਸ੍ਰੀਮਤੀ ਕੁਲਵਿੰਦਰ ਕੌਰ ਨੇ ਸ਼ਹੀਦ ਭਗਤ ਸਿੰਘ ਫੁੱਟਬਾਲ ਅਕੈਡਮੀ (football academy of Hoshiarpur) ਬਲਾਕ ਗੜਸ਼ੰਕਰ ਦੇ ਪਿੰਡ ਪੋਸ਼ੀ ਵਿਖੇ ਸ਼ੁਰੂ ਕੀਤੀ ਹੈ। ਇੱਥੇ ਇਲਾਕੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਬੱਚਿਆਂ ਨੂੰ ਰੋਜ਼ਾਨਾ ਕਸਰਤ ਕਰਵਾਈ ਜਾਂਦੀ ਹੈ। ਉਨ੍ਹਾਂ ਦਾ ਅਕੈਡਮੀ ਚਲਾਉਣ ਦਾ ਮੁੱਖ ਮੱਕਸਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਦਾ ਹੈ। ਉਨ੍ਹਾਂ ਵਲੋਂ ਪਿੱਛਲੇ 5 ਸਾਲਾਂ ਤੋਂ ਅਕੈਡਮੀ ਨੂੰ ਚਲਾਇਆ ਜਾ ਰਿਹਾ ਹੈ ਅਤੇ ਇਸ ਅਕੈਡਮੀ ਵਿੱਚ ਹਰ ਰੋਜ 150 ਦੇ ਕਰੀਬ ਬੱਚੇ ਹਰ ਰੋਜ਼ ਕਸਰਤ ਕਰਦੇ ਹਨ।ਅਕੈਡਮੀ ਬਾਰੇ ਸੰਦੀਪ ਸਿੰਘ ਨੇ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰਨ ਆਉਣ ਵਾਲੇ ਬੱਚਿਆਂ ਨੂੰ ਮੁਫ਼ਤ ਖੇਡ ਕਿੱਟਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਸ ਅਕੈਡਮੀ ਵਿੱਚ ਇਲਾਕੇ ਦੇ ਸਮਾਜ ਸੇਵਕਾਂ ਅਤੇ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈ।