ਪੰਜਾਬ

punjab

ETV Bharat / videos

ਅੰਗਹੀਣਾਂ ਲਈ ਲਾਇਆ ਮੁਫ਼ਤ ਜਾਂਚ ਕੈਂਪ - ਸਿਵਲ ਹਸਪਤਾਲ ਵਿੱਚ ਡਾ. ਐਸਐਮਓ ਮਹੇਸ਼ ਪ੍ਰਭਾਕਰ

By

Published : Mar 6, 2021, 10:35 PM IST

ਜਲੰਧਰ: ਫਿਲੌਰ ਦੇ ਸਿਵਲ ਹਸਪਤਾਲ ਵਿੱਚ ਡਾ. ਐਸਐਮਓ ਮਹੇਸ਼ ਪ੍ਰਭਾਕਰ ਦੀ ਅਗਵਾਈ ਹੇਠ ਅੰਗਹੀਣ ਵਿਅਕਤੀਆਂ ਦੇ ਲਈ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਉਨ੍ਹਾਂ ਨੂੰ ਸਰਟੀਫਿਕੇਟ ਵੀ ਬਣਾ ਕੇ ਦਿੱਤੇ ਗਏ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਐਸਐਮਓ ਡਾ. ਮਹੇਸ਼ ਪ੍ਰਭਾਕਰ ਨੇ ਦੱਸਿਆ ਕਿ ਉਨ੍ਹਾਂ ਨੇ ਤਕਰੀਬਨ 33 ਮਰੀਜ਼ਾਂ ਦੇ ਸਰਟੀਫਿਕੇਟ ਬਣਾ ਦਿੱਤੇ ਗਏ ਹਨ। ਇਸ ਨਾਲ ਉਨ੍ਹਾਂ ਨੇ ਕਿਹਾ ਕਿ ਸਪੈਸ਼ਲ ਡਾਕਟਰਾਂ ਦੀ ਅਗਵਾਈ ਹੇਠ ਇਹ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਕਿ ਡਾ. ਨੀਰਜ ਸੋਢੀ ਅਤੇ ਔਰਤਾਂ ਦੇ ਡਾਕਟਰ ਰਜੇਸ਼ ਚੰਦਰ ਤੇ ਤਿੰਨ ਸਪੈਸ਼ਲ ਡਾਕਟਰ ਜਲੰਧਰ ਤੋਂ ਆਈਐਨਟੀ, ਸਾਇਕੈਟਰਿਸਟ ਅਤੇ ਮੈਡੀਕਲ ਦੇ ਡਾਕਟਰ ਆਏ ਹਨ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਕੈਂਪ ਲਗਾਤਾਰ ਜਾਰੀ ਰਹੇਗਾ।

ABOUT THE AUTHOR

...view details