17 ਸਤੰਬਰ ਨੂੰ ਫ੍ਰੀ ਕੈਂਪ ਲਗਾ ਕੇ ਲਗਾਏ ਜਾਣਗੇ ਬਣਾਉਟੀ ਹੱਥ, 'ਏਕ ਹਾਥ ਆਸ਼ਾ ਕਾ' ਦਾ ਪੋਸਟਰ ਜਾਰੀ - free hand camp
ਸਮਾਜ ਸੇਵੀ ਸੰਸਥਾ ਵੱਲੋਂਂ 17 ਸਤੰਬਰ ਨੂੰ ਨਵੀਂ ਅਨਾਜ ਮੰਡੀ ਸੈਕਟਰ 39 ਪੱਛਮੀ ਚੰਡੀਗੜ੍ਹ ਵਿਖੇ ਬਣਾਉਟੀ ਹੱਥ ਲਗਾਉਣ ਲਈ ਫ੍ਰੀ ਕੈਂਪ (Free Limbs Camp) ਲਗਾਇਆ ਜਾਵੇਗਾ। ਕੈਂਪ ਦੇ ਪ੍ਰਮੋਸ਼ਨ ਲਈ ਪੋਸਟਰ ਤਿਆਰ ਕੀਤੇ ਗਏ ਹਨ। ਕੈਂਪ ਦਾ ਸੰਚਾਲਨ ਕਰਨ ਲਈ ਡਾਕਟਰਾਂ ਸਮੇਤ ਪੂਰੀ ਟੀਮ ਪੁਣੇ ਤੋਂ ਚੰਡੀਗੜ੍ਹ ਆਵੇਗੀ। ਜਾਣਕਾਰੀ ਹੈ ਕਿ 80 ਦੇਸ਼ਾਂ ਵਿੱਚ ਲਗਭਗ 60,000 ਲੋਕਾਂ ਨੂੰ ਐਲਐਨ 4 ਕਿਸਮ ਦੇ ਨਕਲੀ ਹੱਥ ਦਿੱਤੇ ਗਏ ਹਨ।