ਨਾਜਾਇਜ਼ ਮਾਈਨਿੰਗ ਕਰਦੇ ਤਿੱਨ ਟਿੱਪਰ ਸਣੇ 4 ਵਿਅਕਤੀ ਗ੍ਰਿਫ਼ਤਾਰ - ਤਿੱਨ ਟਿੱਪਰ ਸਣੇ 4 ਵਿਅਕਤੀ ਗ੍ਰਿਫ਼ਤਾਰ
ਤਰਨ ਤਾਰਨ: ਥਾਣਾ ਸਦਰ ਪੱਟੀ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਦੇ (illegal mining in Patti) ਤਿੱਨ ਟਿੱਪਰ ਇੱਕ ਪੋਕਲੇਨ ਮਸ਼ੀਨ ਦੋ ਟਰੈਕਟਰ ਟਰਾਲਾ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਿਸ ਚੌਕੀ ਸਭਰਾ ਦੇ ਇੰਚਾਰਜ ਐੱਸਆਈ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਸਐੱਸਪੀ ਸਾਹਿਬ ਵੱਲੋਂ ਹੁਕਮ ਹੋਏ ਸਨ ਕਿ ਪਿੰਡ ਕਾਲੇਕੇ ਉਤਾੜ ਵਿਖੇ ਪੰਚਾਇਤੀ ਜ਼ਮੀਨ ਵਿਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ ਜਿਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ। ਐਸਈ ਨੇ ਕਿਹਾ ਕਿ ਉਨ੍ਹਾਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਨਾਲ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਲੈ ਕੇ ਮੌਕੇ ਉੱਤੇ ਚੱਲ ਰਹੇ ਨਾਜਾਇਜ਼ ਮਾਈਨਿੰਗ ਨੂੰ ਰੋਕਦੇ ਹੋਏ ਤਿੰਨ ਟਿੱਪਰ ਦੋ ਟਰੈਕਟਰ ਟਰਾਲਾ ਇੱਕ ਪੌਪ ਲਾਈਨ ਮਸ਼ੀਨ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਉੱਤੇ ਮਾਮਲਾ ਦਰਜ ਕੀਤਾ ਹੈ। ਐੱਸ ਆਈ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਵਰਿਆਮ ਸਿੰਘ ਵਾਸੀ ਕੋਟ ਬੁੱਢਾ ਚਮਕੌਰ ਸਿੰਘ ਕਾਲਾ ਸਿੰਘ ਸੁਖਦੇਵ ਸਿੰਘ ਉਰਫ ਸੁੱਖਾ ਵਾਸੀ ਰਮਦਾਸ ਵਜੋਂ ਹੋਈ ਹੈ।