ਸਾਬਕਾ ਸਰਪੰਚ ਨੇ ਬੀਡੀਪੀਓ ਦਫਤਰ ਉੱਤੇ ਲਗਾਏ ਨਾਜਾਇਜ ਪਰਚਾ ਚਰਜ ਕਰਨ ਦੇ ਇਲਜ਼ਾਮ - ਪਾਈਪ ਲਾਈਨ ਗ਼ਲਤ ਤਰੀਕੇ ਨਾਲ ਪਾਉਣ ਦੇ ਇਲਜ਼ਾਮ
ਹੁਸ਼ਿਆਰਪੁਰ ਦੇ ਹਲਕਾ ਗੜ੍ਹਸ਼ੰਕਰ ਦੇ ਪਿੰਡ ਜੀਵਨਪੁਰ ਗੁੱਜਰਾਂ ਦੇ ਸਾਬਕਾ ਸਰਪੰਚ ਹਰਮੇਸ਼ ਸਿੰਘ ਨੇ ਬੀਡੀਪੀਓ ਦਫਤਰ ਉੱਤੇ ਨਾਜ਼ਾਇਜ ਪਰਚਾ ਦਰਜ ਕਰਨ ਦੇ ਇਲਜ਼ਾਮ ਲਗਾਇਆ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਹਰਮੇਸ ਸਿੰਘ, ਜਸਪਾਲ ਰਾਮ ਪੰਚ, ਸੁਰਜੀਤ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ 4 ਫੁੱਟ ਦੀਆਂ ਗਲੀਆਂ ਵਿੱਚ ਦੋਨਾਂ ਪਾਸੇ ਪਾਈਪ ਪਾਏ ਗਏ ਹਨ ਪਰ 16 ਫੁੱਟ ਵਾਲੀ ਗਲ਼ੀ ਵਿੱਚ ਪਾਈਪ ਨਹੀਂ ਪਾਏ ਗਏ। ਨਾਲ ਹੀ ਉਨ੍ਹਾਂ ਨੇ ਪਿੰਡ ਦੇ ਵਿੱਚ ਬਣਾਈ ਗਈ ਗਲੀ ਵਿੱਚ ਘੱਟੀਆ ਮਟੀਰੀਅਲ ਵਰਤਣ ਅਤੇ ਪਾਈਪ ਲਾਈਨ ਗ਼ਲਤ ਤਰੀਕੇ ਨਾਲ ਪਾਉਣ ਦੇ ਇਲਜ਼ਾਮ ਲਗਾਏ ਹਨ। ਇਸ ਸਬੰਧ ਵਿੱਚ ਬੀਡੀਪੀਓ ਦਫਤਰ ਗੜ੍ਹਸ਼ੰਕਰ ਦੇ ਸਕੱਤਰ ਮੱਖਣ ਸਿੰਘ ਨੇ ਕਿਹਾ ਕਿ ਪਿੰਡ ਦੇ ਵਿੱਚ ਬਣਾਈ ਜਾਈ ਗਲ਼ੀ ਨੂੰ ਸਾਬਕਾ ਸਰਪੰਚ ਹਰਮੇਸ਼ ਸਿੰਘ ਵਲੋਂ ਪੁੱਟ ਦਿੱਤਾ ਗਿਆ ਸੀ ਅਤੇ ਪੰਚਾਇਤ ਦੇ ਮਤੇ ਤੋਂ ਬਾਅਦ ਉਨ੍ਹਾਂ ਉੱਤੇ ਕਾਰਵਾਈ ਕੀਤੀ ਗਈ ਹੈ।