ਰਾਜ ਕੁਮਾਰ ਵੇਰਕਾ ਨੇ ਹਾਈਕਮਾਨ ਨੂੰ ਸੁਣਾਈਆਂ ਖਰੀਆਂ-ਖਰੀਆਂ, ਜਾਣੋ ਕਿਉਂ - Raj Kumar Verka has leveled allegations against the Congress high command
ਅੰਮ੍ਰਿਤਸਰ: ਕਾਂਗਰਸ ਦੇ ਸਾਬਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਹਾਈਕਮਾਂਡ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। ਵੇਰਕਾ ਨੇ ਕਿਹਾ ਕਿ ਕਾਂਗਰਸ ਦੇ ਕੁਝ ਲੀਡਰਾਂ ਦੀ ਹਰਕਤਾਂ ਕਾਰਨ ਕਾਂਗਰਸੀ ਵਰਕਰ ਨਾਰਾਜ਼ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਹਰਕਤਾਂ ਕਾਰਨ ਹੀ ਕਾਂਗਰਸ ਦਾ ਭੱਠਾ ਬੈਠਣ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਆਪਸੀ ਜੰਗ ਕਾਰਨ ਵਰਕਰ ਨਾਰਾਜ਼ ਹਨ। ਉਹਨਾਂ ਨੇ ਕਿਹਾ ਕਿ ਇਹ ਸਭ ਹਾਈਕਮਾਨ ਮੂਕ ਦਰਸ਼ਕ ਬਣਕੇ ਦੇਖ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਅਫ਼ਸੋਸ ਹੈ ਕਿ ਇਸ ਮਾਮਲੇ ਵਿੱਚ ਹਾਈਕਮਾਨ ਕੁਝ ਨਹੀਂ ਕਰ ਰਹੀ। ਵੇਰਕਾ ਨੇ ਕਿਹਾ ਕਿ ਜੇਕਰ ਹੁਣ ਵੀ ਹਾਈਕਮਾਨ ਨੇ ਕੁਝ ਨਾ ਕੀਤਾ ਤਾਂ ਮੈਨੂੰ ਲੱਗਦਾ ਹੈ ਕਿ ਕਾਂਗਰਸੀ ਵਰਕਰ ਕਾਂਗਰਸ ਛੱਡ ਭੱਜ ਜਾਣਗੇ।