ਹਿੰਮਤ ਦੀ ਕਿਹੜੀ ਗੱਲ ਹੈ ਸਾਡੀ ਪਾਰਟੀ ਤਾਂ ਮਿੰਨਤ ਕਰਕੇ ਹੀ ਜਿੱਤ ਹਾਸਲ ਕਰੇਗੀ: ਪ੍ਰਕਾਸ਼ ਸਿੰਘ ਬਾਦਲ - captain party
ਬਠਿੰਡਾ: ਕਾਂਗਰਸ ਸਰਕਾਰ ਵਲੋਂ ਬਣਾਏ ਗਏ ਸਲੋਗਨ 'ਮਿੰਨਤ ਨਹੀਂ ਹਿੰਮਤ' 'ਤੇ ਬੋਲੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਕਿਹਾ ਹਿੰਮਤ ਦੀ ਕਿਹੜੀ ਗੱਲ ਹੈ ਸਾਡੀ ਪਾਰਟੀ ਤਾਂ ਮਿੰਨਤ ਕਰਕੇ ਹੀ ਜਿੱਤ ਹਾਸਲ ਕਰੇਗੀ। ਆਪਣੀ ਪਾਰਟੀ ਦੇ ਚੋਣ ਪ੍ਰਚਾਰ ਲਈ ਮੁਕਤਸਰ ਜ਼ਿਲ੍ਹੇ ਦੇ ਲੰਬੀ ਵਿੱਚ ਪਹੁੰਚੇ ਸਨ ਪ੍ਰਕਾਸ਼ ਸਿੰਘ ਬਾਦਲ। ਕਾਂਗਰਸ 'ਤੇ ਵਿੰਨੇ ਨਿਸ਼ਾਨੇ, ਕਿਹਾ ਰਲੇਵੇਂ ਦੀਆਂ ਗੱਲਾਂ ਬੇ-ਬੁਨਿਆਦੀ ਹਨ, ਸਾਡਾ ਤੇ ਕਾਂਗਰਸ ਦਾ ਕੋਈ ਆਪਸੀ ਮੇਲ ਨਹੀ ਹੈ।