ਤਿਉਹਾਰਾਂ ਦੇ ਚੱਲਦਿਆਂ ਪੁਲਿਸ ਵੱਲੋਂ ਕੱਢਿਆਂ ਗਿਆ ਜਾਗਰੂਕ ਮਾਰਚ - ਅਲਰਟ ਤੇ ਜਾਗਰੂਕ ਮਾਰਚ
ਤਿਉਹਾਰਾਂ ਦੇ ਚੱਲਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀਆਂ ਅਤੇ ਟ੍ਰੈਫ਼ਿਕ ਪੁਲਿਸ ਦੇ ਅਧਿਕਾਰੀਆਂ ਨੇ ਸੰਯੁਕਤ ਰੂਪ ਵਿੱਚ ਅਭਿਆਨ ਚਲਾਉਂਦੇ ਹੋਏ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਮਾਰਚ ਕੱਢਿਆ। ਇਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਜਲੰਧਰ ਪੁਲਿਸ ਨੇ ਇਸ ਮੌਕੇ ਟ੍ਰੈਫ਼ਿਕ ਵਿਵਸਥਾ 'ਤੇ ਮਾਰਚ ਕੱਢਦੇ ਹੋਏ ਲੋਕਾਂ ਨੂੰ ਆਪਣਾ ਸਾਮਾਨ ਅੰਦਰ ਰੱਖਣ ਦੀ ਅਪੀਲ ਕੀਤੀ। ਪੁਲਿਸ ਅਧਿਕਾਰੀ ਕਮਲਜੀਤ ਸਿੰਘ ਨੇ ਕਿਹਾ ਕਿ ਤਿਉਹਾਰਾਂ ਦੇ ਚੱਲਦਿਆਂ ਭੀੜ ਭਾੜ ਵਾਲੇ ਇਲਾਕਿਆਂ ਵਿੱਚ ਸ਼ਰਾਰਤੀ ਅਨਸਰਾਂ ਵਲੋਂ ਮਾਹੌਲ ਨੂੰ ਖ਼ਰਾਬ ਕਰਨ ਦਾ ਡਰ ਹੁੰਦਾ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਵੀ ਖੁਦ ਸੁਚੇਤ ਰਹਿਣ ਲਈ ਕਿਹਾ, ਤਾਂ ਕਿ ਤਿਉਹਾਰ ਲੋਕ ਖੁਸ਼ੀ ਨਾਲ ਮਨਾ ਸਕਣ।