ਫੁੱਟਪਾਥ ਵਰਕਰ ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਨੇ ਚੰਡੀਗੜ੍ਹ ਰੋਡ ਕੀਤਾ ਜਾਮ - ਫੁੱਟਪਾਥ ਵਰਕਰ ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਨੇ ਚੰਡੀਗੜ੍ਹ ਰੋਡ ਕੀਤਾ ਜਾਮ
ਫੁੱਟਪਾਥ ਵਰਕਰ ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਨੇ ਸੋਮਵਾਰ ਨੂੰ ਚੰਡੀਗੜ੍ਹ ਜਾਣ ਵਾਲਾ ਰੋਡ ਜਾਮ ਕੀਤਾ। ਫੁੱਟਪਾਥ ਵਰਕਰ ਰੁਜ਼ਗਾਰ ਬਚਾਓ ਸੰਘਰਸ਼ ਕਮੇਟੀ ਪੰਚਕੂਲਾ ਰੇਹੜੀ ਫੜੀ ਵਾਲੇ ਪਿਛਲੇ 70 ਦਿਨਾਂ ਤੋਂ ਪੰਚਕੂਲਾ ਮਿਊਂਸੀਪਲ ਕਾਰਪੋਰੇਸ਼ਨ ਦੇ ਖ਼ਿਲਾਫ਼ ਧਰਨਾ 'ਤੇ ਬੈਠੇ ਹਨ। ਸੋਮਵਾਰ ਨੂੰ ਉਨ੍ਹਾਂ ਨੇ ਇਸ ਧਰਨੇ ਨੂੰ ਅੱਗੇ ਵਧਾ ਕੇ ਵਿਧਾਨ ਸਭਾ ਹਰਿਆਣਾ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਕੂਚ ਕੀਤਾ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਨੇ ਚੰਡੀਗੜ੍ਹ ਬਾਰਡਰ 'ਤੇ ਹੀ ਰੋਕ ਲਿਆ। ਰੋਕਣ ਦੇ ਦੌਰਾਨ ਫੁੱਟਪਾਥ ਵਰਕਰਜ਼ ਰੇਹੜੀ ਫੜੀ ਬਚਾਓ ਸੰਘਰਸ਼ ਕਮੇਟੀ ਨੇ ਪੰਚਕੂਲਾ ਤੋਂ ਚੰਡੀਗੜ੍ਹ ਜਾਣ ਵਾਲੀ ਸੜਕ ਨੂੰ ਬਲਾਕ ਕਰਕੇ ਉੱਥੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਫੁੱਟਪਾਥ ਵਰਕਰ ਰੁਜ਼ਗਾਰ ਬਚਾਓ ਕਮੇਟੀ ਦੇ ਉੱਪ ਪ੍ਰਧਾਨ ਰਾਮ ਮਿਲਨ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਹਨ ਕਿ ਉਨ੍ਹਾਂ ਦਾ ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਅਤੇ ਹੁੱਡਾ ਨੇ ਸਾਮਾਨ ਜ਼ਬਤ ਕੀਤਾ ਹੈ ਉਹ ਵਾਪਸ ਕੀਤਾ ਜਾਵੇ। ਸਟਰੀਟ ਵੈਂਡਰ ਐਕਟ 2014 ਨੂੰ ਲਾਗੂ ਕੀਤਾ ਜਾਵੇ। ਰੇਹੜੀ ਫੜੀ ਵਾਲਿਆਂ ਨੂੰ ਕੰਮਕਾਰ ਕਰਨ ਲਈ ਜਗ੍ਹਾਂ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਰੇਹੜੀ ਫੜੀ ਵਾਲਿਆਂ ਦਾ ਜਿਹੜਾ ਮੂਲ ਸਥਾਨ ਹੈ ਉਹ ਬਦਲਿਆ ਨਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਦੋ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।