ਸਰਕਾਰ ਦੀਆਂ ਨਵੀਆਂ ਹਿਦਾਇਤਾ ਦੀ ਪਾਲਣਾ ਕਰਦੇ ਪੁਲਿਸ ਨੇ ਬੰਦ ਕਰਵਾਈਆਂ ਦੁਕਾਨਾਂ - corona virus
ਅੰਮ੍ਰਿਤਸਰ: ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦੀਆਂ ਸਰਕਾਰ ਵੱਲੌਂ ਨਵੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਰਕਾਰ ਵੱਲੌਂ ਦਿੱਤੀਆਂ ਹਿਦਾਇਤਾ ਨੂੰ ਧਿਆਨ ਵਿੱਚ ਰੱਖਦੇ ਪੁਲਿਸ ਪ੍ਰਸ਼ਾਸ਼ਨ ਵੱਲੌਂ ਸ਼ਾਮ 6 ਵਜੇ ਤੋਂ ਬਾਅਦ ਦੁਕਾਨਾਂ ਅਤੇ ਬਜਾਰਾ ਨੂੰ ਬੰਦ ਕਰਵਾਇਆ ਗਿਆ ਹੈ। ਲੌਕਾ ਨੂੰ ਲੌਕਡਾਊਨ ਦੀਆ ਹਿਦਾਇਤਾ ਅਨੁਸਾਰ ਮਾਸਕ ਪਾਉਣ ਸੰਬਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਗਲਬਾਤ ਕਰਦਿਆਂ ਲਾਰੈਂਸ ਰੋਡ ਦੇ ਚੌਕੀ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਦਿੱਤੀਆਂ ਹਿਦਾਇਤਾ ਦੀ ਪਾਲਣਾ ਕਰਦਿਆ ਦੁਕਾਨਾਂ ਬੰਦ ਕਰਵਾਇਆ ਜਾ ਰਹੀਆ ਹਨ। ਲੌਕਾ ਨੂੰ ਕੋਰੋਨਾ ਮਹਾਂਮਾਰੀ ਤੋ ਸੁਚੇਤ ਰਹਿਣ ਸੰਬੰਧੀ ਪ੍ਰੇਰਿਤ ਵੀ ਕੀਤੀ ਜਾ ਰਿਹਾ ਹੈ।