ਮੱਧ ਪ੍ਰਦੇਸ਼ ‘ਚ ਹੜ੍ਹਾਂ ਨੇ ਮਚਾਈ ਭਿਆਨਕ ਤਬਾਹੀ, ਵੇਖੋ ਵੀਡੀਓ - ਖੌਫਨਾਕ ਮੰਜਰ
ਮੱਧ ਪ੍ਰਦੇਸ਼: ਇਸ ਸਮੇਂ ਗਵਾਲੀਅਰ ਚੰਬਲ ਅੰਚਲ ਵਿੱਚ ਹੜ੍ਹਾਂ ਦਾ ਕਹਿਰ ਵਧਦਾ ਜਾ ਰਿਹਾ ਹੈ। ਹਾਲਾਤ ਇਸ ਤਰ੍ਹਾਂ ਦੇ ਬਣ ਚੁੱਕੇ ਹਨ ਕਿ ਅਚਲ ਵਿੱਚ ਪਿੰਡ ਖਾਲ੍ਹੀ ਹੋ ਚੁੱਕੇ ਹਨ। ਇਸ ਆਏ ਭਿਆਨਕ ਹੜ੍ਹ ਦੇ ਕਾਰਨ ਸੜਕਾਂ ਤੇ ਰੇਲਵੇ ਟਰੈਕ ਪਾਣੀ ਵਿੱਚ ਰੁੜ ਗਏ ਹਨ। ਇਸ ਖੌਫਨਾਕ ਮੰਜਰ ਦਾ ਅੰਦਾਜਾ ਇਸ ਵੀਡੀਓ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਹੜ੍ਹ ਦਾ ਪਾਣੀ ਰੇਲਵੇ ਟਰੈਕ ਨੂੰ ਆਪਣੇ ਨਾਲ ਰੋੜ ਕੇ ਲੈ ਗਿਆ। ਇਹ ਵੀਡੀਓ ਗਲਾਲੀਅਰ ਸ਼ਿਵਪੁਰੀ ਇੰਦੌਰ ਰੇਲਵੇ ਲਾਈਨ ਦਾ ਹੈ। ਇਸਦੇ ਚੱਲਦੇ ਹੀ ਗਵਾਲੀਅਰ-ਇੰਦੌਰ ਰੇਲਵੇ ਟਰੈਕ 48 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਗਵਾਲੀਅਰ ਅਚਲ ਚੰਬਲ ਵਿੱਚ ਆਏ ਇਸ ਹੜ੍ਹ ਦੇ ਕਾਰਨ ਸਥਾਨਕ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਪੂਰਾ ਜੀਵਨ ਠੱਪ ਹੋ ਗਿਆ ਹੈ।