ਘੱਗਰ 'ਚ ਪਾੜ, ਸੰਗਰੂਰ ਵਿੱਚ ਤਬਾਹੀ - sangrur
ਘੱਗਰ ਦਰਿਆ 'ਚ ਪਾੜ ਪੈਣ ਨਾਲ ਸੰਗਰੂਰ ਦੇ ਦਰਜਨਾਂ ਪਿੰਡ ਪ੍ਰਭਾਵਿਤ ਹੋਏ ਹਨ। 200 ਫੁੱਟ ਲੰਮਾ ਪਾੜ ਪੈਣ ਕਾਰਨ ਇਸ ਨੂੰ ਬੰਦ ਕਰਨਾ ਮੁਸ਼ਕਲ ਹੋ ਰਿਹਾ। ਮੌਕੇ 'ਤੇ ਫ਼ੌਜ ਅਤੇ NDRF ਦੀ ਟੀਮਾਂ ਵੱਲੋਂ ਪਾੜ ਨੂੰ ਬੰਦ ਕਰਨ ਦੀ ਕੋਸ਼ਿਸ਼ਾਂ ਜਾਰੀ ਹਨ। ਪ੍ਰਸ਼ਾਸਨ ਨਾਲ ਮਿਲ ਕੇ ਪਿੰਡ ਵਾਲੇ ਵੀ ਇਸ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਪਾੜ ਨਾਲ ਕਿਸਾਨਾਂ ਦੀ ਹਜ਼ਾਰ ਏਕੜ ਜ਼ਮੀਨ ਤਬਾਹ ਹੋ ਗਈ ਹੈ। ਇਸ ਦੇ ਨਾਲ ਹੀ ਫ਼ਸਲਾਂ ਵੀ ਤਬਾਹ ਹੋ ਗਈਆਂ ਹਨ।