ਰੇਲਵੇ ਅਤੇ ਸੜਕਾਂ ਤੱਕ ਪੁੱਜਿਆ ਦਰਿਆਵਾਂ ਦਾ ਪਾਣੀ - etv bharat
ਜਲੰਧਰ: ਪੰਜਾਬ ਦੇ ਰੋਪੜ ਤੋਂ ਛੱਡਿਆ ਗਿਆ 2 ਲੱਖ 40 ਹਜ਼ਾਰ ਕਿਊਸਿਕ ਪਾਣੀ ਜਲੰਧਰ ਪੁੱਜਣ ਤੇ ਪਾਣੀ ਦਾ ਲੇਬਲ ਰੇਲਵੇ ਪੁਲਾਂ ਅਤੇ ਸੜਕ ਦੇ ਪੁਲਾਂ ਨਾਲ ਜੁੜਦਾ ਦਿਖਾਈ ਦੇ ਰਿਹਾ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਸਤਲੁਜ 'ਚ ਪਾਣੀ ਦਾ ਪੱਧਰ ਵਧਣ ਕਰਕੇ ਫਿਲੌਰ ਇਲਾਕੇ ਵਿੱਚ 4 ਜਗਾ ਤੋਂ ਬੰਨ੍ਹ ਟੁੱਟ ਗਿਆਾ ਹੈ। ਬੰਨ੍ਹ ਟੁੱਟਣ ਨਾਲ ਪਾਣੀ ਲੋਕਾਂ ਦੇ ਖੇਤਾਂ ਵਿੱਚ ਵੜ ਗਿਆ ਹੈ। ਦੂਜੇ ਪਾਸੇ ਜੇ ਗੱਲ ਕਰੀਏ ਦਿੱਲੀ ਤੋਂ ਜਲੰਧਰ ਜਾਣ ਵਾਲੇ ਰੇਲ ਮਾਰਗ ਅਤੇ ਸੜਕ ਮਾਰਗ ਦੀ ਤਾਂ ਹਾਲਾਤ ਇਹ ਹੋ ਗਏ ਨੇ ਕਿ ਪਾਣੀ ਦਾ ਲੈਵਲ ਸੜਕ ਅਤੇ ਰੇਲ ਦੇ ਪੁਲਾਂ ਨੂੰ ਛੂਹਣ ਵਾਲਾ ਹੈ ਇਹ ਲੱਗ ਰਿਹਾ ਹੈ ਕਿ ਅੱਜ ਰਾਤ ਤੱਕ ਇਹ ਪਾਣੀ ਇਨ੍ਹਾਂ ਪੁਲਾਂ ਨੂੰ ਛੂਹ ਜਾਵੇਗਾ ਜਿਸ ਨਾਲ ਪ੍ਰਸ਼ਾਸਨ ਨੂੰ ਪਹਿਲੇ ਨਾਲੋਂ ਵੀ ਜ਼ਿਆਦਾ ਸਤਰਕ ਹੋਣਾ ਪਏਗਾ।