ਹਿਮਾਚਲ ਪ੍ਰਦੇਸ਼: ਬਰਸਾਤ ਕਾਰਨ ਮੰਡੀ 'ਚ ਲੋਕ ਹੋਏ ਬੇਘਰ - ਹਿਮਾਚਲ ਪ੍ਰਦੇਸ਼ 'ਚ ਹੜ੍ਹ
ਹਿਮਾਚਲ ਪ੍ਰਦੇਸ਼: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਸਾਤੀ ਮੌਸਮ ਹਿਮਾਚਲ ਪ੍ਰਦੇਸ਼ ਲਈ ਮੁਸ਼ਕਲਾਂ ਅਤੇ ਤ੍ਰਾਸਦੀ ਲੈ ਕੇ ਆ ਚੁੱਕਾ ਹੈ। ਮੰਡੀ ਦੇ ਤਹਿਸੀਲ ਧਰਮਪੁਰ ਦੇ ਕਮਲਾਹੋ ਪਿੰਡ ਦੀ ਇਹੋ ਜਿਹੀ ਵੀਡੀਓ ਸਾਹਮਣੇ ਆਈ ਹੈ, ਜਿੱਥੇ ਕਿ ਭਾਰੀ ਬਰਸਾਤ ਕਾਰਨ ਬੀਤੇ ਦਿਨ ਤੋਂ ਆਮ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਹੋਇਆ ਹੈ। ਪਿੰਡ ਵਾਸੀਆਂ ਮੁਤਾਬਕ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਉਹ ਘਰਾਂ ਚੋਂ ਨਿਕਲ ਨਹੀਂ ਸਕਦੇ। ਇੱਥੋਂ ਦੇ ਬਹੁਤੇ ਘਰਾਂ ਦੇ ਲੋਕ ਬੇਘਰ ਹੋ ਗਏ ਹਨ ਤੇ ਤਿੰਨ ਘਰਾਂ ਨੂੰ ਰੈੱਡ ਅਲਰਟ ਜ਼ੋਨ ਵਿੱਚ ਰੱਖਿਆ ਗਿਆ ਹੈ।