ਫ਼ਿਰੋਜ਼ਪੁਰ ਦੇ ਪਿੰਡਾਂ ਵਿੱਚ ਪਾਣੀ ਵੜਿਆ, ਸੈਂਕੜੇ ਏਕੜ ਫ਼ਸਤ ਤਬਾਹ, ਵੇਖੋ ਵੀਡੀਓ - ਸਤਲੁਜ ਦਾ ਪਾਣੀ
ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਤੋਂ ਨਿਕਲਦੀ ਗੰਗ ਨਹਿਰ ਟੁੱਟਣ ਕਾਰਨ ਲੂਥਰ ਪਿੰਡ ਦੀ ਸੈਂਕੜੇ ਏਕੜ ਫ਼ਸਲ ਖ਼ਰਾਬ ਹੋ ਗਈ ਹੈ ਅਤੇ ਪੂਰੇ ਪਿੰਡ ਵਿੱਚ ਪਾਣੀ ਭਰ ਗਿਆ ਹੈ। ਫ਼ਿਰੋਜ਼ਪੁਰ ਦੇ ਇਲਾਕੇ ਵਿੱਚ ਅਜੇ ਸਤਲੁਜ ਦਾ ਕਹਿਰ ਖ਼ਤਮ ਨਹੀਂ ਹੋਇਆ ਕਿ ਸਤਲੁਜ ਦਾ ਪੱਧਰ ਹੇਠਾਂ ਕਰਨ ਲਈ ਨਹਿਰ ਮਹਿਕਮੇ ਨੇ ਬੰਦ ਪਈ ਗੰਗ ਨਹਿਰ ਵਿੱਚ ਸਤਲੁਜ ਦਾ ਪਾਣੀ ਛੱਡ ਦਿੱਤਾ ਜਿਸ ਨਾਲ ਤੜਕੇ ਪਾਣੀ ਦਾ ਵਹਾਅ ਇੰਨਾ ਤੇਜ਼ ਰਿਹਾ ਕਿ ਲੂਥਰ ਪਿੰਡ ਕੋਲ 25 ਫੁੱਟ ਦਾ ਪਾੜ ਪੈ ਗਿਆ ਅਤੇ ਪਾਣੀ ਤੇਜ਼ੀ ਨਾਲ ਫ਼ਸਲਾਂ ਨੂੰ ਡੋਬਦਾ ਹੋਇਆ ਪਿੰਡ ਵਿਚ ਦਾਖ਼ਲ ਹੋ ਗਿਆ ਹੈ।