ਚੋਣਾਂ ਨੂੰ ਮੱਦੇਨਜ਼ਰ ਚੋਗਾਵਾਂ ਵਿੱਚ ਕੱਢਿਆ ਗਿਆ 'ਫਲੈਗ ਮਾਰਚ' - DSP
ਅੰਮ੍ਰਿਤਸਰ: ਆਖਰੀ ਪੜਾਅ ਦੇ ਤਹਿਤ 19 ਮਈ ਨੂੰ ਹੋਣ ਵਾਲੀਆਂ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਚੋਣ ਕਮਿਸ਼ਨ ਦੀਆ ਹਦਾਇਤਾਂ ਮੁਤਾਬਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਸ ਦੇ ਚੱਲਦਿਆ ਅਟਾਰੀ ਤੋਂ ਡੀ.ਐਸ.ਪੀ ਅਰੁਣ ਸ਼ਰਮਾ ਦੀ ਅਗੁਵਾਈ ਹੇਠ ਕਸਬਾ ਚੋਗਾਵਾਂ ਦੇ ਸਾਰੇ ਬਜਾਰਾਂ ਵਿੱਚੋ ਹੁੰਦਾ ਹੋਇਆ ਵੱਖ-ਵੱਖ ਪਿੰਡਾਂ ਵਿੱਚੋ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਕੱਢਦਿਆਂ ਵੋਟਰਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ 'ਤੇ ਡੀ.ਐਸ.ਪੀ ਅਟਾਰੀ ਅਰੁਣ ਸ਼ਰਮਾ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਲੋਕਸਭਾ ਚੋਣਾਂ ਨੂੰ ਸ਼ਾਂਤੀ ਨਾਲ ਕਰਵਾਉਣ ਦੇ ਮਕਸਦ ਨਾਲ ਇਹ ਫਲੈਗ ਮਾਰਚ ਕੱਢਿਆ ਗਿਆ। ਮੌਕੇ 'ਤੇ ਬੀਐਸਐਫ਼ ਦੀ 23 ਬਟਾਲੀਅਨ ਕਮਾਂਡਰ ਵੀ ਨਾਲ ਮੌਜੂਦ ਰਹੇ ਸਨ।