ਬਰਲਟਨ ਪਾਰਕ ਵਿੱਚ ਲੱਗੀਆਂ ਪਟਾਕਿਆਂ ਦੀਆਂ ਸਟਾਲਾਂ, ਲੋਕਾਂ ਨੇ ਖ਼ਰੀਦਦਾਰੀ ਕੀਤੀ ਸ਼ੁਰੂ - jalandhar Fireworks latest news
ਜਲੰਧਰ ਦੇ ਬਰਲਟਨ ਪਾਰਕ ਵਿੱਚ ਪਟਾਕੇ ਦੀ ਦੁਕਾਨਾਂ ਸਟਾਲਾਂ ਲੱਗੀਆਂ ਹਨ ਤੇ ਲੋਕਾਂ ਨੇ ਪਟਾਕਿਆਂ ਦੀ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ, ਜਲੰਧਰ ਸ਼ਹਿਰ ਵਿੱਚ ਪ੍ਰਸ਼ਾਸਨ ਨੇ 20 ਦੁਕਾਨਾਂ ਨੂੰ ਪਟਾਕਾਂ ਵੇਚਣ ਦੇ ਲਾਇਸੈਂਸ ਜਾਰੀ ਕੀਤੇ ਹਨ ਪਰ ਪਟਾਕਾ ਮਾਰਕੀਟ ਵਿੱਚ ਹਾਲੇ ਤੱਕ ਫ਼ਾਇਰ ਬ੍ਰਿਗੇਡ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਦੁਕਾਨਾਂ ਦੇ ਕੋਲ ਐਮਰਜੈਂਸੀ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਕੋਈ ਵੀ ਪੁਖ਼ਤਾ ਇੰਤਜ਼ਾਮ ਨਹੀਂ ਕੀਤੇ ਗਏ ਹਨ। ਇੱਕ ਦੁਕਾਨ ਦੇ ਲਾਇਸੈਂਸ ਦੇ ਨਾਂਅ 'ਤੇ ਪੰਜ ਦੁਕਾਨਾਂ ਖੁੱਲ੍ਹੀਆਂ ਹੋਈਆਂ ਹਨ ਜਿਸ ਦੇ ਵੱਖ-ਵੱਖ ਕੈਸ਼ ਕਾਊਂਟਰ ਬਣੇ ਹੋਏ ਹਨ। ਉੱਥੇ ਹੀ ਏਡੀਸੀਪੀ ਸੂਡਰਵਿਲੀ ਦਾ ਕਹਿਣਾ ਕਿ ਇਸ 'ਤੇ ਜਾਂਚ ਕੀਤੀ ਜਾਵੇਗੀ ਤਾਂ ਜੋ ਦੁਕਾਨਾਂ ਬਿਨਾਂ ਲਾਇਸੈਂਸ ਤੇ ਗ਼ੈਰ-ਕਾਨੂੰਨੀ ਢੰਗ ਨਾਲ ਖੋਲ੍ਹੀਆਂ ਗਈਆਂ ਹਨ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।