ਰੋਡ ਉੱਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਦੀ ਅਣਹੋਂਦ ਕਾਰਨ ਨਹੀਂ ਪਹੁੰਚੇ ਅੱਗ ਬੁਝਾਊ ਦਸਤੇ - Garhshankar Nangal Road
ਗੜ੍ਹਸ਼ੰਕਰ ਨੰਗਲ ਰੋਡ (Garhshankar Nangal Road) ਉੱਤੇ ਪੈਂਦੇ ਪਿੰਡ ਖਾਨਪੁਰ ਕੋਲ ਦੇਰ ਸ਼ਾਮ ਟਰੱਕ ਨੂੰ ਅੱਗ ਲੱਗਣ (The truck caught fire) ਦਾ ਮਾਮਲਾ ਸਾਹਮਣੇ ਆਇਆ ਹੈ। ਟਰੱਕ ਡਰਾਈਵਰ ਸੋਨੀ ਦਿੱਲੀ ਤੋ ਬਾਥੜੀ ਵਿਖੇ ਟਰੱਕ ਖਾਲੀ ਕਰਕੇ ਆਇਆ ਅਤੇ ਜਦੋਂ ਵਾਪਸ ਗੜ੍ਹਸ਼ੰਕਰ ਸਾਇਡ ਨੂੰ ਆ ਰਿਹਾ ਸੀ ਤਾਂ ਖਾਨਪੁਰ ਦੇ ਕੋਲ ਟਰੱਕ ਨੂੰ ਅਚਾਨਕ ਅੱਗ (The truck caught fire) ਲੱਗ ਗਈ। ਲੋਕਾਂ ਦੀ ਮਦਦ ਨਾਲ ਡਰਾਈਵਰ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਗਿਆ (The driver was ejected from the vehicle) ਅਤੇ ਫਾਇਰ ਬ੍ਰਿਗੇਡ ਦੀ ਗੱਡੀ ਬਾਹਰੋਂ ਬੁਲਾਕੇ ਅੱਗ ਉੱਤੇ ਕਾਬੂ ਪਾਇਆ ਗਿਆ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਪਿਛਲੇ ਦਿਨੀ ਗੜ੍ਹਸ਼ੰਕਰ ਨੂੰ ਦੋ ਫਾਇਰ ਬ੍ਰਿਗੇਡ ਗੱਡੀਆਂ ਦਿੱਤੀਆਂ ਸਨ ਪਰ ਉਨ੍ਹਾਂ ਦੇ ਡਰਾਈਵਰ ਨਾਂ ਹੋਣ ਕਾਰਨ ਮੌਕੇ ਉੱਤੇ ਨਹੀਂ ਪਹੁੰਚ ਸਕੀਆਂ।