ਪਾਰਕਿੰਗ 'ਚ ਖੜੀ ਕਾਰ ਨੂੰ ਲੱਗੀ ਭਿਆਨਕ ਅੱਗ, ਟਰਾਂਸਫਾਰਮਰ ਵੀ ਧੂੰ-ਧੂੰ ਸੜਿਆ - ਟਰਾਂਸਫਾਰਮਰ ਵੀ ਅੱਗ ਦੀ ਚਪੇਟ
ਜਲੰਧਰ: ਜ਼ਿਲ੍ਹੇ ’ਚ ਬੀਤੀ ਦੇਰ ਰਾਤ ਥਾਣਾ 3 ਦੇ ਨਾਲ ਲਗਦੀ ਕਾਰ ਪਾਰਕਿੰਗ 'ਚ ਖੜੀ ਕਾਰ ਨੂੰ ਅੱਗ ਲੱਗ ਗਈ। ਅੱਗ ਇਨ੍ਹੀਂ ਜਿਆਦਾ ਭਿਆਨਕ ਸੀ ਕਿ ਕਾਰ ਦੇ ਨੇੜੇ ਲੱਗੇ ਟਰਾਂਸਫਾਰਮਰ ਵੀ ਅੱਗ ਦੀ ਚਪੇਟ ’ਚ ਆ ਗਿਆ। ਹਾਲਾਂਕਿ ਇਸ ਅੱਗ ਦੇ ਕਾਰਨ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਮਿਲੀ ਜਾਣਕਾਰੀ ਮੁਤਾਬਿਕ ਹਰ ਰੋਜ਼ ਦੀ ਤਰ੍ਹਾਂ ਆਪਣੀ ਕਾਰ ਨੂੰ ਪਾਰਕਿੰਗ ਚ ਖੜੀ ਕਰਕੇ ਰਜਨੀਸ਼ ਕੁਮਾਰ ਆਪਣੇ ਘਰ ਚੱਲੇ ਗਏ ਪਰ ਦੇਰ ਰਾਤ ਉਨ੍ਹਾਂ ਨੂੰ ਫੋਨ ਗਿਆ ਕਿ ਉਨ੍ਹਾਂ ਦੀ ਕਾਰ ਨੂੰ ਭਿਆਨਕ ਅੱਗ ਲੱਗ ਗਈ। ਜਿਸ ’ਤੇ ਕਾਫੀ ਮੁਸ਼ਕਤ ਤੋਂ ਬਾਅਦ ਕਾਬੂ ਪਾਇਆ ਗਿਆ। ਇਸ ਮਾਮਲੇ ਸਬੰਧੀ ਫਾਇਰਮੈਨ ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਦੇਰ ਰਾਤ ਉਨ੍ਹਾਂ ਨੂੰ ਫੋਨ ਆਇਆ ਸੀ ਜਿਸ ਤੋਂ ਬਾਅਦ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ।