ਥਾਣਾ ਸਦਰ ਤਰਨ ਤਾਰਨ ਵਿੱਚ ਗੱਡੀਆਂ ਨੂੰ ਲੱਗੀ ਅੱਗ - ਥਾਣਾ ਸਦਰ ਤਰਨ ਤਾਰਨ
ਤਰਨ ਤਾਰਨ ਦੇ ਥਾਣਾ ਸਦਰ ਵਿੱਚ ਸ਼ਨਿੱਚਰਵਾਰ ਨੂੰ ਅਚਾਨਕ ਅੱਗ ਲੱਗ ਗਈ, ਅੱਗ ਲੱਗਣ ਨਾਲ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਮਾਮਲਿਆਂ ਅਤੇ ਹਾਦਸਿਆਂ ਕੇਸਾਂ ਵਿੱਚ ਫੜੀਆਂ ਗੱਡੀਆਂ ਦਾ ਨੁਕਸਾਨ ਹੋ ਗਿਆ। ਅੱਗ ਲੱਗਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ, ਇਸ ਮੌਕੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਹੋ ਗਿਆ ਪਰ ਮਾਲੀ ਨੁਕਸਾਨ ਹੋ ਗਿਆ।