ਪੀਜੀਆਈ ਪਾਵਰ ਗਰਿੱਡ 'ਚ ਅਚਾਨਕ ਲੱਗੀ ਅੱਗ, ਕਈ ਘੰਟਿਆਂ ਤਕ ਛਾਇਆ ਰਿਹਾ ਹਨੇਰਾ - ਪੀਜੀਆਈ ਪਾਵਰ ਗਰਿੱਡ
ਚੰਡੀਗੜ੍ਹ: ਮੰਗਲਵਾਰ ਦੇਰ ਸ਼ਾਮ ਪੀਜੀਆਈ ਪਾਵਰ ਗਰਿੱਡ ਵਿੱਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਪੀਜੀਆਈ ਰਿਹਾਇਸ਼ੀ ਕੰਪਲੈਕਸ, ਪੰਜਾਬ ਯੂਨੀਵਰਸਿਟੀ ਸਮੇਤ ਸ਼ਹਿਰ ਦੇ ਕਈ ਸੈਕਟਰਾਂ ਵਿੱਚ ਬਿਜਲੀ ਗੁੱਲ ਰਹੀ। ਸ਼ਾਮ 7.30 ਵਜੇ ਦੇ ਕਰੀਬ ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ, ਫੈਕਲਟੀ ਹਾਊਸਾਂ ਸਮੇਤ ਪੂਰੇ ਕੈਂਪਸ ਵਿੱਚ ਬਿਜਲੀ ਦਾ ਕੱਟ ਲੱਗ ਗਿਆ। ਇਸ ਕਾਰਨ ਪੀਜੀਆਈ ਦੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਹਨੇਰਾ ਛਾ ਗਿਆ। ਸਟਰੀਟ ਲਾਈਟਾਂ ਸਮੇਤ ਲਾਈਟ ਪੁਆਇੰਟ ਵੀ ਬੰਦ ਕਰ ਦਿੱਤੇ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।