ਪਟਿਆਲਾ 'ਚ ਸ਼ਰੇਆਮ ਗੁੰਡਾਗਰਦੀ, ਘਟਨਾ ਸੀਸੀਟੀਵੀ ਕੈਮਰੇ 'ਚ ਕੈਦ - ਪਟਿਆਲਾ ਰੈਸਟੋਰੈਂਟ 'ਚ ਲੜਾਈ
ਪਟਿਆਲਾ: ਸ਼ਹਿਰ ਵਿੱਚ ਸ਼ਰੇਆਮ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਪਟਿਆਲਾ ਦੇ ਅਰਬਨ ਸਟੇਟ ਵਿੱਚ ਇੱਕ ਨਿੱਜੀ ਰੈਸਟੋਰੈਂਟ ਵਿੱਚ ਸ਼ਰਾਬੀ ਵੱਲੋਂ ਖੂਬ ਹੰਗਾਮਾ ਕੀਤਾ ਗਿਆ। ਰੈਸਟੋਰੈਂਟ ਵਿੱਚ ਸਟਾਫ਼ ਸਮੇਤ ਇੱਕ ਮਹਿਲਾ ਸਟਾਫ ਕਰਮੀ ਨੇ ਸ਼ਰਾਬੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸਾਰਿਆਂ 'ਤੇ ਹਮਲਾ ਕਰ ਦਿੱਤਾ। ਇਸ ਮੌਕੇ ਪਹੁੰਚੇ ਪੰਜਾਬ ਮੁਲਾਜ਼ਮ 'ਤੇ ਵੀ ਇਸ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਅਤੇ ਧੱਕਾ ਮੁੱਕੀ ਕੀਤੀ ਗਈ। ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਛਾਣਬੀਨ ਕਰ ਰਹੇ ਹਾਂ। ਮਾਮਲਾ ਦਰਜ ਕਰ ਲਿਆ ਹੈ।